[amritsar] - ਨਾਮ ਸਿਮਰਨ ਤੋਂ ਬਿਨਾਂ ਜੀਵਨ ਵਿਅਰਥ : ਬਾਬਾ ਹਰਦੇਵ ਸਿੰਘ

  |   Amritsarnews

ਅੰਮ੍ਰਿਤਸਰ (ਲਖਬੀਰ)-ਸੰਜੇ ਗਾਂਧੀ ਕਾਲੋਨੀ ਸਥਿਤ ਗੁਰਦੁਆਰਾ ਬਾਬਾ ਸੰਗਤ ਸਿੰਘ ਜੀ (ਡੇਰਾ ਨਿੰਹਗ ਸਿੰਘ) ਫਤਿਹਗਡ਼ੂ ਚੂਡ਼ੀਆਂ ਰੋਡ ਵਿਖੇ ਡੇਰਾ ਮੁੱਖੀ ਜਥੇ. ਬਾਬਾ ਹਰਦੇਵ ਸਿੰਘ, ਬੀਬੀ ਰਾਜ ਕੌਰ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਖਾਲਸਾ ਪੰਥ ਦੇ ਸਾਜਨਾ ਦਿਵਸ, ਵਿਸਾਖੀ ਅਤੇ ਸੰਗਰਾਂਦ ਦਿਹਾਡ਼ਾ ਬਡ਼ੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਪ੍ਰਚਾਰਕ ਭਾਈ ਗੁਰਦੀਪ ਸਿੰਘ ਧੁੰਮ ਨੇ ਹਾਜ਼ਰੀ ਭਰਕੇ ਸੰਗਤਾਂ ਨੂੰ ਨਿਹਾਲ ਕੀਤਾ। ਜਥੇ.ਬਾਬਾ ਹਰਦੇਵ ਸਿੰਘ ਨੇ ਕਿਹਾ ਕਿ ਸਮਾਗਮ ਦਾ ਮੁੱਖ ਮਕਸਦ ਨੌਜਵਾਨ ਪੀਡ਼੍ਹੀ ਨੂੰ ਸਿੱਖ ਤੋਂ ਜਾਣੂ ਕਰਵਾਉਣ ਲਈ ਧਾਰਮਿਕ ਸਮਾਗਮ ਕਰਵਾਉਂਦੇ ਰਹਿਣਾ ਚਾਹੀਦਾ ਹੈ। ਜਥੇ. ਬਾਬਾ ਹਰਦੇਵ ਸਿੰਘ ਨੇ ਕਿਹਾ ਕਿ ਨਾਮ ਸਿਮਰਨ ਤੋਂ ਬਿਨਾਂ ਜੀਵਨ ਵਿਅਰਥ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਦਾ ਖਹਿਡ਼ਾ ਛੱਡ ਕੇ ਬਾਣੀ ਨਾਲ ਜੁਡ਼ਣ ਲਈ ਪ੍ਰੇਰਿਆ। ਸਮਾਗਮ ਸਮੇਂ ਜੋਗਾ ਸਿੰਘ ਨਿਹੰਗ, ਜਸਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਗੋਪਾਲ ਸਿੰਘ, ਸੋਨੂੰ, ਦਲਜੀਤ ਕੌਰ, ਬਲਜਿੰਦਰ ਕੌਰ, ਬਲਜੀਤ ਕੌਰ, ਹਰਪ੍ਰੀਤ ਕੌਰ ਆਦਿ ਹਾਜ਼ਰ ਸਨ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/U1KDqwAA

📲 Get Amritsar News on Whatsapp 💬