[firozepur-fazilka] - ਜਲਿਆਂਵਾਲਾ ਬਾਗ ਦੀ ਸ਼ਤਾਬਦੀ ’ਤੇ ਪੇਸ਼ ਕੀਤੇ ਨੁੱਕਡ਼ ਨਾਟਕ

  |   Firozepur-Fazilkanews

ਫਿਰੋਜ਼ਪੁਰ (ਸੁਨੀਲ,ਰਹੇਜਾ)-ਨਾਟਕ ਸੰਸਥਾ ਅਕਸ ਵੱਲੋਂ ਜਲਿਆਂਵਾਲਾ ਬਾਗ ਹੱਤਿਆ ਕਾਂਡ ਦੇ ਸ਼ਤਾਬਦੀ ਸਾਲ ’ਤੇ ਬੀਤੇ ਦਿਵਸ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਨੁੱਕਡ਼ ਨਾਟਕਾਂ ਦਾ ਆਯੋਜਨ ਕੀਤਾ ਗਿਆ ਅਤੇ ਜਲਿਆਂਵਾਲਾ ਬਾਗ ਹੱਤਿਆਕਾਂਡ ਦੇ ਹਜ਼ਾਰਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਮੰਗਤ ਵਰਮਾ ਤੇ ਪ੍ਰੈੱਸ ਸਕੱਤਰ ਰਾਘਵ ਨਾਗਪਾਲ ਨੇ ਦੱਸਿਆ ਕਿ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ਹੱਤਿਆਕਾਂਡ ਦੇ ਸ਼ਤਾਬਦੀ ਸਾਲ ਤੇ ਅਕਸ ਅਬੋਹਰ ਵੱਲੋਂ ਉਨ੍ਹਾਂ ਹਜ਼ਾਰਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਦੀਪਕ ਕੰਬੋਜ ਵੱਲੋਂ ਲਿਖੇ ਨੁੱਕਡ਼ ਨਾਟਕ ਜਲਿਆਂਵਾਲਾ ਬਾਗ ਦੇ ਬਦਲਾ ਦਾ ਆਯੋਜਨ ਕੀਤਾ ਗਿਆ। ਪਹਿਲਾ ਨਾਟਕ ਮਹਾਰਾਣਾ ਪ੍ਰਤਾਪ ਮਾਰਕਿਟ, ਦੂਜਾ ਗਾਂਧੀ ਚੌਕ ਤੇ ਤੀਜਾ ਨਹਿਰੂ ਪਾਰਕ ਵਿਖੇ ਕੀਤਾ ਗਿਆ। ਜਿਸ ਵਿਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦਾ ਬਦਲਾ ਸ਼ਹੀਦ ਊਧਮ ਸਿੰਘ ਨੇ ਜਨਰਲ ਡਾਇਰ ਨੂੰ ਮਾਰ ਕੇ ਲਿਆ ਸੀ। ਇਸ ਮੌਕੇ ਨਾਟਕ ਦੇਖਣ ਅਬੋਹਰ ਉਪਮੰਡਲ ਅਧਿਕਾਰੀ ਪੂਨਮ ਸਿੰਘ ਵੀ ਮੌਜੂਦ ਸਨ ਅਤੇ ਅਕਸ ਦੀ ਗਤੀਵਿਧੀਆਂ ਦੀ ਸ਼ਲਾਘਾ ਕੀਤੀ। ਨਾਟਕ ਬਾਅਦ ਸਾਰੀਆਂ ਨੇ ਬੱਸ ਸਟੈਂਡ ਸਾਹਮਣੇ ਸਥਿਤ ਸ਼ਹੀਦ ਊਧਮ ਸਿੰਘ ਦੇ ਬੁੱਤ ’ਤੇ ਫੁੱਲ ਚਡ਼ਾਏ। ਇਸਦੇ ਬਾਅਦ ਸ਼ਾਮ ਨੂੰ ਕੈਂਡਲ ਮਾਰਚ ਕੱਢ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸੁਤੰਤਰਤਾ ਸੇਨਾਨੀਆਂ ਦੇ ਪਰਿਵਾਰਾਂ ਦੇ ਕਈ ਮੈਂਬਰ ਮੌਜੂਦ ਸਨ। ਜਿਨ੍ਹਾਂ ਨੂੰ ਉਪਮੰਡਲ ਅਧਿਕਾਰੀ ਨੇ ਸਿਰੋਪਾਓ ਭੇਟ ਕਰ ਸਨਮਾਨਤ ਕੀਤਾ। ਨਾਟਕ ਵਿਚ ਅਕਸ ਦੇ ਮੈੱਕਅਪ ਬੋਬੀ ਸੰਘਾ ਨੇ ਕੀਤਾ। ਅਕਸ ਦੇ ਡਾਇਰੇਕਟਰ ਸੁਰਿੰਦਰ ਨਰੂਲਾ ਤੇ ਟੀਮ ਇੰਚਾਰਜ ਵਿਕ੍ਰਮ ਕਾਮਰਾ ਦੀ ਅਗਵਾਈ ਹੇਠ ਵਿਸ਼ੁ ਮਿਗਲਾਨੀ, ਜੱਸੀ, ਪ੍ਰਸ਼ਾਂਤ, ਰੋਹਿਤ, ਮੋਹਿਤ, ਅਨਮੋਲ, ਸਾਹਿਲ, ਮੁਕੇਸ਼, ਪ੍ਰਿੰਸ, ਸਮੇਲ, ਸਾਹਿਲ ਕੁਮਾਰ, ਕਰਣ, ਦੌਲਤਰਾਮ ਨੇ ਨਾਟਕ ਵਿਚ ਸ਼ਾਨਦਾਰ ਭੂਮਿਕਾਵਾਂ ਅਦਾ ਕੀਤੀਆਂ। ਇਸ ਮੌਕੇ ਅਸ਼ਿਵਨੀ ਮਿਗਲਾਨੀ, ਰੂਪਿੰਦਰ ਸਭਰਵਾਲ, ਇਕਬਾਲ ਸਿੰਘ, ਡਾ. ਹਰਭਜਨ , ਸੰਚਿਤਾ ਵਰਮਾ, ਦੇਸਰਾਜ ਕੰਬੋਜ, ਗੁਰਚਰਨ ਸਿੰਘ ਗਿੱਲ, ਅਸ਼ੋਕ ਵਾਟਸ ਸਮੇਤ ਸੰਸਥਾ ਦੇ ਹੋਰ ਮੈਂਬਰ ਤੇ ਪਤਵੰਤੇ ਮੌਜੂਦ ਸਨ।

ਫੋਟੋ - http://v.duta.us/QNC1swAA

ਇਥੇ ਪਡ੍ਹੋ ਪੁਰੀ ਖਬਰ — - http://v.duta.us/vEleCQAA

📲 Get Firozepur-Fazilka News on Whatsapp 💬