[gurdaspur] - 80 ਲੋਡ਼ਵੰਦ ਸਕੂਲੀ ਬੱਚਿਆਂ ਨੂੰ ਵਰਦੀਆਂ ਵੰਡੀਆਂ

  |   Gurdaspurnews

ਗੁਰਦਾਸਪੁਰ (ਬੇਰੀ)-ਅੱਜ ਲਾਇਨਜ਼ ਕਲੱਬ ਬਟਾਲਾ ਲੋਟਸ ਡਿਸਟ੍ਰਿਕਟ 321-ਡੀ ਵਲੋਂ ਕਲੱਬ ਸਰਪ੍ਰਸਤ ਸੁਭਾਸ਼ ਓਹਰੀ ਤੇ ਕਲੱਬ ਪ੍ਰਧਾਨ ਰਵਿੰਦਰ ਸੋਨੀ ਦੀ ਸਾਂਝੀ ਅਗਵਾਈ ਹੇਠ ਆਰ.ਪੀ. ਅਗਰਵਾਲ ਡੀ.ਏ.ਵੀ. ਪ੍ਰਾਇਮਰੀ ਸਕੂਲ ਬਟਾਲਾ ਵਿਖੇ ਲੋਡ਼ਵੰਦ ਬੱਚਿਆਂ ਨੂੰ ਸਕੂਲੀ ਵਰਦੀਆਂ ਵੰਡਣ ਲਈ ਇਕ ਸਮਾਗਮ ਕਰਵਾਇਆ ਗਿਆ ਜਿਸ ’ਚ ਵਿਸ਼ੇਸ਼ ਤੌਰ ’ਤੇ ਕਲੱਬ ਸਕੱਤਰ ਲਾਇਨ ਅਰੁਣ ਸੋਨੀ, ਪੀ.ਆਰ.ਓ. ਲਾਇਨ ਰਾਜੂ ਪੁਰੀ, ਉਪ-ਪ੍ਰਧਾਨ ਲਾਇਨ ਵਿਨੋਦ ਦੁੱਗਲ ਤੇ ਸੁਰਿੰਦਰ ਹੈਪੀ, ਲਾਇਨ ਅਨੀਸ਼ ਅਗਰਵਾਲ, ਲਾਇਨ ਰੋਹਿਤ ਅਗਰਵਾਲ, ਲਾਇਨ ਗੁਲਜ਼ਾਰ ਸਿੰਘ ਅਠਵਾਲ ਵੀ ਪਹੁੰਚੇ। ਇਸ ਮੌਕੇ ਸਕੂਲ ਹੈੱਡਮਿਸਟ੍ਰੈਸ ਸੀਮਾ ਦੱਤਾ ਨੇ ਕਲੱਬ ਦੇ ਅਹੁਦੇਦਾਰਾਂ ਦਾ ਸਕੂਲ ਵਿਖੇ ਪਹੁੰਚਣ ’ਤੇ ਹਾਰਦਿਕ ਸਵਾਗਤ ਕੀਤਾ। ਸਮਾਗਮ ਦੀ ਸ਼ੁਰੂਆਤ ਪ੍ਰਭੂ ਵੰਦਨਾ ਨਾਲ ਕੀਤੀ ਗਈ। ਇਸ ਮੌਕੇ ਕਲੱਬ ਪ੍ਰਧਾਨ ਲਾਇਨ ਰਵਿੰਦਰ ਸੋਨੀ ਵਲੋਂ ਕਲੱਬ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਬਾਰੇ ਸਕੂਲ ਸਟਾਫ਼ ਤੇ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ ਤੇ ਦੱਸਿਆ ਕਿ ਕਲੱਬ ਸਦਾ ਲੋਡ਼ਵੰਦਾਂ ਦੀ ਮਦਦ ਲਈ ਤੱਤਪਰ ਹੈ। ਇਸ ਮੌਕੇ ਕਲੱਬ ਸਰਪ੍ਰਸਤ ਲਾਇਨ ਸੁਭਾਸ਼ ਓਹਰੀ ਨੇ ਕਿਹਾ ਕਿ ਕਲੱਬ ਨੂੰ ਡਿਸਟ੍ਰਿਕਟ 321-ਡੀ ’ਚ ਸੈਵਨ ਸਟਾਰ ਦਾ ਦਰਜਾ ਪ੍ਰਾਪਤ ਹੈ ਤੇ ਜਲਦ ਇਲੈਵਨ ਸਟਾਰ ਦਾ ਦਰਜਾ ਪ੍ਰਾਪਤ ਹੋਵੇਗਾ। ਅਖ਼ੀਰ ’ਚ ਜਿਥੇ ਕਲੱਬ ਅਹੁਦੇਦਾਰਾਂ ਨੇ ਜਿਥੇ ਸਕੂਲ ਦੇ 80 ਲੋਡ਼ਵੰਦ ਬੱਚਿਆਂ ਨੂੰ ਸਕੂਲੀ ਵਰਦੀਆਂ ਵੰਡੀਆਂ, ਉਥੇ ਨਾਲ ਹੀ ਹੈੱਡਮਿਸਟ੍ਰੈਸ ਸੀਮਾ ਦੱਤਾ ਨੇ ਸਮੂਹ ਲਾਇਨ ਮੈਂਬਰਾਂ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੌਕੇ ਮਮਤਾ, ਅਨੂੰ ਮਹਾਜਨ, ਅਧਿਆਪਕਾਵਾਂ ਤੇ ਬੱਚੇ ਹਾਜ਼ਰ ਸਨ।

ਫੋਟੋ - http://v.duta.us/HlSiEAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/f5SmiAAA

📲 Get Gurdaspur News on Whatsapp 💬