[hoshiarpur] - ਡਾ. ਰਾਜ ਕੁਮਾਰ ਦਾ ਰੋਡ ਸ਼ੋਅ ਅੱਜ

  |   Hoshiarpurnews

ਹੁਸ਼ਿਆਰਪੁਰ (ਘੁੰਮਣ)-ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਦੇ ਸਮਰਥਕਾਂ ਵੱਲੋਂ ਰੋਡ ਸ਼ੋਅ ਦਾ ਆਯੋਜਨ 16 ਅਪ੍ਰੈਲ ਨੂੰ ਕੀਤਾ ਜਾ ਰਿਹਾ ਹੈ। ਕਾਂਗਰਸੀ ਆਗੂ ਡਾ. ਪੰਕਜ ਸ਼ਿਵ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਡ ਸ਼ੋਅ ਕਾਂਗਰਸ ਪਾਰਟੀ ਦਫ਼ਤਰ ਚੱਬੇਵਾਲ ਤੋਂ ਸਵੇਰੇ 8.30 ਵਜੇ ਸ਼ੁਰੂ ਹੋਵੇਗਾ। ਰੋਡ ਸ਼ੋਅ ਨਾਰੂ ਨੰਗਲ, ਪੱਟੀ, ਮਹਿਨਾ, ਚੱਬੇਵਾਲ, ਬੱਠਲਾਂ, ਲਹਿਲੀ ਖੁਰਦ, ਖਡ਼ਕਾਂ ਆਦਿ ਤੋਂ ਹੁੰਦਾ ਹੋਇਆ ਹੁਸ਼ਿਆਰਪੁਰ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਮਾਡਲ ਟਾਊਨ ਸਥਿਤ ਰੌਸ਼ਨ ਗਰਾਊਂਡ ਦੇ ਨਜ਼ਦੀਕ ਸਮਾਪਤ ਹੋਵੇਗਾ। ਇਸ ਰੋਡ ਸ਼ੋਅ ਵਿਚ ਕਾਂਗਰਸ ਕਮੇਟੀ, ਸਿਟੀ ਕਾਂਗਰਸ ਕਮੇਟੀ, ਬਲਾਕ ਕਾਂਗਰਸ ਕਮੇਟੀ ਹੁਸ਼ਿਆਰਪੁਰ ਦੇ ਮੈਂਬਰ ਤੇ ਅਹੁਦੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਡਾ. ਰਾਜ ਦੇ ਸਮਰਥਕ ਵੀ ਸ਼ਾਮਲ ਹੋਣਗੇ।

ਫੋਟੋ - http://v.duta.us/VkaPQwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/L36U0AAA

📲 Get Hoshiarpur News on Whatsapp 💬