[hoshiarpur] - ਲਹਿਰਾਉਂਦੀਆਂ ਸੁਨਹਿਰੀ ਫਸਲਾਂ ਵਾਲਾ ਭਾਰਤ ਬਣੇ ਦੁਨੀਆ ਭਰ ਦਾ ਅੰਨਦਾਤਾ : ਸੰਗੀਤਾ ਮਿੱਤਲ

  |   Hoshiarpurnews

ਹੁਸ਼ਿਆਰਪੁਰ (ਅਸ਼ਵਨੀ)-ਸੋਨਾਲੀਕਾ ਵੱਲੋਂ ਸੰਚਾਲਿਤ ਸਮਾਰਟ ਲਿਵਿੰਗ ਸੈਂਟਰ ਸੰਜੀਵਨੀ ਸ਼ਰਨਮ ’ਚ ਇਤਿਹਾਸਕ ਮਹੱਤਤਾ ਵਾਲਾ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ‘ਵਿਸਾਖੀ ਸ਼ਰਨਮ ਦੀ’ ਨਾਂ ਹੇਠ ਕਰਵਾਏ ਪ੍ਰੋਗਰਾਮ ਦੌਰਾਨ ਸੰਜੀਵਨੀ ਸ਼ਰਨਮ ਦੀ ਸੰਚਾਲਕਾ ਸੰਗੀਤਾ ਮਿੱਤਲ ਨੇ ਸਮੂਹ ਪੰਜਾਬ ਵਾਸੀਆਂ ਖਾਸਕਰ ਹੁਸ਼ਿਆਰਪੁਰ ਵਾਸੀਆਂ ਨੂੰ ਵਿਸਾਖੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸਾਰਿਆਂ ਲਈ ਸੁੱਖ-ਸ਼ਾਂਤੀ ਤੇ ਮੰਗਲਮਈ ਜੀਵਨ ਦੀ ਕਾਮਨਾ ਕੀਤੀ। ਸ਼੍ਰੀਮਤੀ ਮਿੱਤਲ ਨੇ ਸ਼ਹਿਰ ਵਾਸੀਆਂ ਨੂੰ ਵਿਸਾਖੀ ਦੇ ਰੰਗ ਵਿਚ ਰੰਗਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵਿਸਾਖੀ ਦਾ ਤਿਉਹਾਰ ਮੁੱਢਲੇ ਤੌਰ ’ਤੇ ਖੇਤੀਬਾਡ਼ੀ ਨਾਲ ਜੁਡ਼ਿਆ ਹੈ। ਉਨ੍ਹਾਂ ਕਾਮਨਾ ਕੀਤੀ ਕਿ ਲਹਿਰਾਉਂਦੀਆਂ ਸੁਨਹਿਰੀ ਫ਼ਸਲਾਂ ਵਾਲਾ ਭਾਰਤ ਦੁਨੀਆ ਭਰ ਦਾ ਅੰਨਦਾਤਾ ਬਣੇ। ‘ਵਿਸਾਖੀ ਸ਼ਰਨਮ ਦੀ’ ਪੂਰਾ ਪ੍ਰੋਗਰਾਮ ਪੰਜਾਬ ਦੀ ਬਹੁਰੰਗੀ ਸੱਭਿਅਤਾ ਤੇ ਸੰਸਕ੍ਰਿਤੀ ਨਾਲ ਭਰਪੂਰ ਨਜ਼ਰ ਆਇਆ। ਬਾਣ ਵਾਲੀ ਮੰਜੀ, ਕਣਕ ਛੱਟਣ ਵਾਲਾ ਛੱਜ, ਤੂੰਬੀ, ਚੱਕੀ, ਲਾਚੇ, ਸੰਮਾਂ ਵਾਲੀ ਡਾਂਗ, ਪਿੰਡ ਦਾ ਖੂਹ, ਝੂਟੇ, ਟਰੈਕਟਰ ਅਤੇ ਕਈ ਹੋਰ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਆਈਟਮਾਂ ਨੂੰ ਸ਼ਰਨਮ ਦੇ 60 ਸਾਲ ਤੋਂ ਉੱਪਰ ਦੇ ਮੈਂਬਰਾਂ ਨੇ ਪੇਸ਼ ਕੀਤਾ, ਜਿਨ੍ਹਾਂ ਨੂੰ ਦੇਖ ਕੇ ਪੁਰਾਤਨ ਪੰਜਾਬ ਯਾਦ ਆ ਗਿਆ। ਪੰਜਾਬ ਦੀਆਂ ਮੁਟਿਆਰਾਂ ਤੇ ਗੱਭਰੂਆਂ ਵਰਗੇ ਪੰਜਾਬੀ ਲਿਬਾਸਾਂ ’ਚ ਸ਼ਰਨਮ ਦੇ ਗ੍ਰੇਟ ਸਿਟੀਜ਼ਨਜ਼ ਨੇ ਜਿਸ ਤਰ੍ਹਾਂ ਫੁਰਤੀਲੇ ਅੰਦਾਜ਼ ਵਿਚ ਪੰਜਾਬੀਅਤ ਦਾ ਰੰਗ ਬਿਖੇਰਿਆ, ਉਹ ਦੇਖਣ ਯੋਗ ਸੀ। ਪੰਜਾਬ ਦੀ ਝਲਕ ਸੰਜੀਵਨੀ ਸ਼ਰਨਮ ਦੇ ਲੋਟਸ ਹਾਲ ’ਚ ਪੇਸ਼ ਕੀਤੀ ਗਈ। ਅਦਾਕਾਰੀਆਂ ’ਚ ਪ੍ਰਮੁੱਖ ਗਰੁੱਪ ਵੱਲੋਂ ਸੋਲੋ ਗਾਇਨ, ਭੰਗਡ਼ਾ, ਗਿੱਧਾ, ਪੰਜਾਬੀ ਗੀਤ ਤੇ ਡਾਂਸ, ਕਵਿਤਾ, ਟੱਪੇ ਆਦਿ ਨਾਲ ਦਰਸ਼ਕ ਝੂਮ ਉੱਠੇ। ਪ੍ਰੋਗਰਾਮ ਦੀ ਸਮਾਪਤੀ ਭੰਗਡ਼ੇ ਤੇ ਗਿੱਧੇ ਦੀ ਧਮਾਲ ਨਾਲ ਹੋਈ। ਸ਼੍ਰੀਮਤੀ ਮਿੱਤਲ ਨੇ ਪ੍ਰੋਗਰਾਮ ਪੇਸ਼ ਕਰਨ ਵਾਲੇ ਮੈਂਬਰਾਂ ਦੀ ਹੌਸਲਾ ਅਫਜ਼ਾਈ ਕੀਤੀ। ਬਾਅਦ ਵਿਚ ਪੰਜਾਬੀ ਭੋਜਨ ਦਾ ਵੀ ਹਾਜ਼ਰੀਨ ਨੇ ਲੁਤਫ ਉਠਾਇਆ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/XxRgXwAA

📲 Get Hoshiarpur News on Whatsapp 💬