[moga] - ਕਣਕ ਦੀ ਵਾਢੀ ਨੇ ਪਾਇਆ ਚੋਣ ਪ੍ਰਚਾਰ ਦਾ ਰੰਗ ਫਿੱਕਾ

  |   Moganews

ਮੋਗਾ (ਚਟਾਨੀ)-ਵਾਢੀ ਦੇ ਰੁਝੇਵਿਆਂ ਨੇ ਚੋਣ ਪ੍ਰਚਾਰ ਦਾ ਰੰਗ ਫਿੱਕਾ ਪਾ ਦਿੱਤਾ ਹੈ। ਸੂਬੇ ਦੇ ਪਿੰਡਾਂ ਦੀ 95 ਫੀਸਦੀ ਵੋਟਰ ਆਬਾਦੀ ਕਿਸਾਨੀ ਕਿੱਤੇ ਨਾਲ ਸਬੰਧਤ ਹੈ। ਕਣਕ ਦੀ ਫਸਲ ਪੱਕ ਕੇ ਜੋਬਨ ’ਤੇ ਆਣ ਖਡ਼੍ਹੀ ਹੈ। ਕਣਕਾਂ ਨੂੰ ਬਹੁਤੀ ਥਾਈਂ ਦਾਤੀ ਪੈ ਚੁੱਕੀ ਹੈ ਅਤੇ ਬਾਕੀ ਨੂੰ ਵੱਢਣ ਲਈ ਕਿਸਾਨ ਦਾਤੀਆਂ ਤਿੱਖੀਆਂ ਕਰ ਰਹੇ ਹਨ। ਕਿਸਾਨਾਂ ਦੇ ਰੁਝੇਵਿਆਂ ਕਾਰਨ ਹੁਣ ਵਾਰ-ਵਾਰ ਦੇ ਹੋਕਿਆਂ ਅਤੇ ਘਰੋਂ-ਘਰੀ ਫਿਰਦੇ ਪਾਰਟੀ ਵਰਕਰਾਂ ਨੂੰ ਸਿਆਸੀ ਇਕੱਠਾਂ ਵਾਸਤੇ ਕਿਸੇ ਪਾਸਿਓਂ ਵੀ ਹਾਂ ਪੱਖੀ ਹੁੰਗਾਰਾ ਨਹੀਂ ਮਿਲ ਰਿਹਾ। ਸੁੰਨੀਆਂ ਸੱਥਾਂ ਸਿਆਸਤਦਾਨਾਂ ਨੂੰ ਮੂੰਹ ਚਿੜਾ ਰਹੀਆਂ ਹਨ। ਨੇਤਾਵਾਂ ਅੰਦਰ ਪ੍ਰਚਾਰ ਵਾਲੇ ਸ਼ਬਦ ਉਬਾਲੇ ਮਾਰਦੇ ਫਿਰਦੇ ਹਨ ਪਰ ਪੇਸ਼ ਕੋਈ ਨਹੀਂ ਜਾਂਦੀ। ਹੁਣ ਕਸਬਿਆਂ ਦੀਆਂ ਕਾਲੋਨੀਆਂ ’ਚ ਮਾਡ਼ੇ-ਮੋਟੇ ਇਕੱਠਾਂ ਨਾਲ ਹੀ ਆਗੂ ਬੁੱਤਾ ਸਾਰ ਰਹੇ ਹਨ। ਅਜੇ 20-25 ਦਿਨ ਜੱਟਾਂ ਦਾ ਖੇਤਾਂ ਤੇ ਫਿਰ ਮੰਡੀਆਂ ’ਚ ਰੁੱਝੇ ਰਹਿਣਾ ਯਕੀਨੀ ਹੈ। ਕਣਕ ਦੀ ਵਾਢੀ ਤੋਂ ਬਾਅਦ ਫਸਲ ਵੇਚਣ ਅਤੇ ਫਿਰ ਤੂਡ਼ੀ ਤੰਦ ਸਾਂਭਣ ’ਚ ਰੁੱਝੇ ਜੱਟ ਨੂੰ ਸਿਆਸੀ ਤਕਰੀਰਾਂ ਸੁਣਨ ਦੀ ਵਿਹਲ ਮਿਲਣੀ ਅਜੇ ਮੁਸ਼ਕਲ ਜਾਪਦੀ ਹੈ। ਮਈ ਮਹੀਨੇ ਦੇ ਆਰੰਭ ਵਿਚ ਸਿਆਸੀ ਅਖਾਡ਼ਾ ਭਖਣ ਦੇ ਆਸਾਰ ਜਾਪਦੇ ਹਨ। ਇੰਨ੍ਹੀ ਦਿਨੀਂ ਤਾਂ ਸਿਆਸੀ ਪਾਰਟੀਆਂ ਦੇ ਵਰਕਰ ਤੇ ਆਗੂ ਬਸ ਧੱਕੇ ਨਾਲ ਹੀ ਆਪਣਾ ਸਿਆਸੀ ਰਾਗ ਵੋਟਰਾਂ ਨੂੰ ਸੁਣਾ ਰਹੇ ਹਨ, ਜਿਸ ਨਾਲ ਆਗੂਆਂ ਨੂੰ ਮਾਨਸਿਕ ਤਸੱਲੀ ਨਹੀਂ ਹੋ ਰਹੀ, ਜਦਕਿ ਵੋਟਰ ਵੀ ਆਗੂਆਂ ਵੱਲੋਂ ਕੋਈ ਬਹੁਤੀ ਤਵੱਜੋਂ ਨਹੀਂ ਦੇ ਰਹੇ।

ਫੋਟੋ - http://v.duta.us/4EFoaAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/h9wduQAA

📲 Get Moga News on Whatsapp 💬