[moga] - ਖਾਲਸਾ ਸਾਜਨਾ ਦਿਵਸ ’ਤੇ ਸਮਾਜਕ ਬੁਰਾਈਆਂ ਨੂੰ ਠੱਲ੍ਹ ਪਾਉਣ ਦਾ ਸੱਦਾ

  |   Moganews

ਮੋਗਾ (ਚਟਾਨੀ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਜਾਗੋ ਲਹਿਰ ਘੱਲ ਕਲਾਂ ਦੇ ਸਹਿਯੋਗ ਨਾਲ ਆਲਮਵਾਲਾ ਕਲਾਂ ਵਿਚ ਚੱਲ ਰਹੀਆਂ ਗੁਰਮਤਿ ਕਲਾਸਾਂ ਦੇ ਪ੍ਰਬੰਧਕਾਂ ਤੇ ਬੱਚਿਆਂ ਵੱਲੋਂ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਕਲਾਸਾਂ ਦੇ ਬੱਚਿਆਂ ਵੱਲੋਂ ਸਮਾਜਕ ਬੁਰਾਈਆਂ ’ਤੇ ਚੋਟ ਕਰਦੀਆਂ ਕਵਿਤਾਵਾਂ ਤੇ ਗੀਤ ਪੇਸ਼ ਕਰ ਕੇ ਸਮਾਜਕ ਬੁਰਾਈਆਂ ’ਤੇ ਠੱਲ੍ਹ ਪਾਉਣ ਦਾ ਸੱਦਾ ਦਿੱਤਾ ਗਿਆ ਅਤੇ ਨਾਟਕ ਮਾਂ-ਬੋਲੀ ਦੀ ਸਫਲ ਪੇਸ਼ਕਾਰੀ ਕਰ ਕੇ ਪੰਜਾਬੀ ਨੂੰ ਭੁੱਲਦੇ ਜਾ ਰਹੇ ਲੋਕਾਂ ਨੂੰ ਹਲੂਣਾ ਦੇਣ ਦੀ ਕੋਸ਼ਿਸ਼ ਕੀਤੀ। ਸ਼ਮਸ਼ੇਰ ਸਿੰਘ ਵੱਲੋਂ ਖਾਲਸਾ ਸਜਾਉਣਾ ਵੱਖਰਾ ਏ ਜੱਗ ਤੋਂ’ ਕਵੀਸ਼ਰੀ ਪੇਸ਼ ਕਰ ਕੇ ਦਰਸ਼ਕਾਂ ਦੇ ਦਿਲਾਂ ਨੂੰ ਟੁੰਭਿਆ। ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਲਖਵੀਰ ਸਿੰਘ ਕੋਮਲ ਨੇ ਨਿਭਾਈ। ਪ੍ਰਬੰਧਕਾਂ ਵੱਲੋਂ ਇਸ ਮੌਕੇ ਨਸ਼ਿਆਂ ਤੇ ਲੱਚਰ ਗਾਇਕੀ ਤੋਂ ਦੂਰ ਰਹਿ ਕੇ ਸਾਦਾ ਵਿਆਹ ਕਰਵਾਉਣ ਵਾਲੇ ਨੌਜਵਾਨ ਜਸਪ੍ਰੀਤ ਸਿੰਘ ਦੇ ਪਰਿਵਾਰ ਦਾ ਨਕਦ ਰਾਸ਼ੀ, ਪੱਗ ਤੇ ਸ਼ਾਲ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਨੈਤਿਕ ਸਿੱਖਿਆ ਪੇਪਰਾਂ ਅਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ’ਤੇ ਆਧਾਰਿਤ ਹੋਏ ਇਮਤਿਹਾਨਾਂ ’ਚੋਂ ਵਧੀਆ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਤੇ ਪਿੰਡ ਵਾਸੀਆਂ ਨੂੰ ਸਨਮਾਨਤ ਕੀਤਾ ਗਿਆ ਅਤੇ ਸਟੱਡੀ ਸਰਕਲ ਵੱਲੋਂ ਕਰਵਾਈਆਂ ਖੇਡਾਂ ’ਚ ਭਾਗ ਲੈਣ ਵਾਲੀਆਂ ਔਰਤਾਂ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਸਮਾਗਮ ਲਈ ਐੱਨ.ਆਰ.ਆਈ. ਵੀਰਾਂ ਵੱਲੋਂ ਆਰਥਕ ਯੋਗਦਾਨ ਦਿੱਤਾ ਗਿਆ। ਇਸ ਸਮੇਂ ਸਾਬਕਾ ਸਰਪੰਚ ਇੰਦਰ ਸਿੰਘ, ਸਰਪੰਚ ਰਾਜ ਸਿੰਘ, ਪੰਚ ਜਸਵਿੰਦਰ ਸਿੰਘ, ਪੰਚ ਦਲਜੀਤ ਸਿੰਘ, ਪੰਚ ਜਸਪਾਲ ਸਿੰਘ, ਕੁਲਜੀਤ ਸਿੰਘ, ਪਲਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਗੁਰਪ੍ਰੀਤ ਸਿੰਘ, ਤੇਜਿੰਦਰ ਸਿੰਘ, ਪ੍ਰਭਦਿਆਲ ਸਿੰਘ, ਤੇਜਾ ਸਿੰਘ, ਨਿਰਵੈਰ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।

ਫੋਟੋ - http://v.duta.us/dF3xpAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/NfgfwAAA

📲 Get Moga News on Whatsapp 💬