[moga] - ਬੰਦ ਪਈ ਹਵੇਲੀ ’ਚੋਂ ਡੇਢ ਲੱਖ ਦੇ ਖੇਤੀਬਾਡ਼ੀ ਸੰਦ ਚੋਰੀ

  |   Moganews

ਮੋਗਾ (ਛਾਬਡ਼ਾ)-ਪਿੰਡ ਰੰਡਿਆਲਾ ਵਿਖੇ ਖੇਤਾਂ ’ਚ ਬੰਦ ਪਈ ਹਵੇਲੀ ’ਚੋਂ ਕਰੀਬ ਡੇਢ ਲੱਖ ਰੁਪਏ ਦੇ ਖੇਤੀਬਾਡ਼ੀ ਸੰਦ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਘਟਨਾ ਦੀ ਸੂਚਨਾ ਪੀਡ਼ਤ ਕਿਸਾਨ ਨਿਰਮਲ ਸਿੰਘ ਨੇ ਪੁਲਸ ਚੌਕੀ ਬਲਖੰਡੀ ਨੂੰ ਦੇ ਦਿੱਤੀ ਹੈ। ਹਵੇਲੀ ਦੇ ਮਾਲਕ ਅਮਰਜੀਤ ਸਿੰਘ ਪੁੱਤਰ ਸੋਹਨ ਸਿੰਘ ਰੰਡਿਆਲਾ ਨੇ ਦੱਸਿਆ ਕਿ ਉਹ 7-8 ਮਹੀਨੇ ਪਹਿਲਾਂ ਆਪਣੀ ਰਿਹਾਇਸ਼ ਪਿੰਡ ਲੈ ਗਏ ਸਨ ਤੇ ਖੇਤਾਂ ਵਿਚਲਾ ‘ਘਰ’ ਖਾਲੀ ਹੋ ਜਾਣ ਕਰਕੇ ਉਸ ਘਰ ’ਚ ਪਿੰਡ ਦੇ ਹੀ ਕਿਸਾਨ ਨਿਰਮਲ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਪਿਛਲੇ 4-5 ਮਹੀਨਿਆਂ ਤੋਂ ਆਪਣੇ ਖੇਤੀਬਾਡ਼ੀ ਸੰਦ ਰੱਖਣੇ ਸ਼ੁਰੂ ਕਰ ਦਿੱਤੇ ਸਨ। ਅੱਜ ਜਦ ਉਹ ਹਵੇਲੀ ਗੇਡ਼ਾ ਮਾਰਨ ਆਏ ਤਾਂ ਹਵੇਲੀ ਦੇ ਦਰਵਾਜ਼ੇ ਦਾ ਜਿੰਦਰਾ ਟੁੱਟਾ ਹੋਇਆ ਸੀ ਤੇ ਨਿਰਮਲ ਸਿੰਘ ਦੀ ਟਰਾਲੀ, ਤਵੀਆਂ ਤੇ ਹਲ ਗਾਇਬ ਸਨ, ਜਿਸ ਦੀ ਸੂਚਨਾ ਉਨ੍ਹਾਂ ਤੁਰੰਤ ਨਿਰਮਲ ਸਿੰਘ ਨੂੰ ਫ਼ੋਨ ’ਤੇ ਦਿੱਤੀ। ਪੀਡ਼ਤ ਕਿਸਾਨ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦਾ ਕਰੀਬ ਡੇਢ ਲੱਖ ਰੁਪਏ ਤੋਂ ਉੱਪਰ ਦਾ ਨੁਕਸਾਨ ਹੋ ਗਿਆ ਹੈ ਤੇ ਉਸ ਮੁਤਾਬਕ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਵੀ ਕੋਈ ਜਾਣਕਾਰ ਹੀ ਲੱਗਦਾ ਹੈ। ਹਵੇਲੀ ਮਾਲਕ ਅਮਰਜੀਤ ਸਿੰਘ ਅਨੁਸਾਰ ਪਹਿਲਾਂ ਉਹ ਰੋਜ਼ਾਨਾ ਇੱਥੇ ਚੱਕਰ ਮਾਰਿਆ ਕਰਦੇ ਸਨ ਪਰ ਪਿਛਲੇ ਦਿਨੀਂ ਸੱਟ ਲੱਗਣ ਕਾਰਨ ਉਨ੍ਹਾਂ ਦਾ ਹਵੇਲੀ ਗੇਡ਼ਾ ਨਹੀਂ ਲੱਗਾ। ਇਸ ਮੌਕੇ ਜਸਵੀਰ ਸਿੰਘ ਸਾਬਕਾ ਪੰਚ, ਬਲਜੀਤ ਸਿੰਘ, ਹਰਮੇਲ ਸਿੰਘ, ਗੁਰਮੇਲ ਸਿੰਘ, ਸੋਨੀ ਰੰਡਿਆਲਾ, ਸੁਖਬੀਰ ਸਿੰਘ, ਸੁਖਦੇਵ ਸਿੰਘ ਪੰਚ ਆਦਿ ਨੇ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਅਣਪਛਾਤੇ ਚੋਰਾਂ ਦੀ ਭਾਲ ਕਰ ਕੇ ਪੀਡ਼ਤ ਕਿਸਾਨ ਨਿਰਮਲ ਸਿੰਘ ਨੂੰ ਇਨਸਾਫ਼ ਦਿਵਾਇਆ ਜਾਵੇ ।

ਫੋਟੋ - http://v.duta.us/tMM7ewAA

ਇਥੇ ਪਡ੍ਹੋ ਪੁਰੀ ਖਬਰ — - http://v.duta.us/br-4jAAA

📲 Get Moga News on Whatsapp 💬