[patiala] - ਫ਼ਾਇਰ ਸੇਫ਼ਟੀ ਹਫ਼ਤੇ ਤਹਿਤ ਬੰਬਈ ਬੰਦਰਗਾਹ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

  |   Patialanews

ਫਤਿਹਗੜ੍ਹ ਸਾਹਿਬ (ਜਗਦੇਵ)-ਡਾਇਰੈਕਟਰ ਆਫ਼ ਫਾਇਰ ਸਰਵਿਸ ਪੰਜਾਬ ਦੀ ਫ਼ਤਿਹਗਡ਼੍ਹ ਸਾਹਿਬ ਇਕਾਈ ਵੱਲੋਂ ਅੱਗ ਤੋਂ ਬਚਣ ਲਈ 14 ਤੋਂ 20 ਅਪ੍ਰੈਲ ਤੱਕ ਦਾ ਹਫ਼ਤਾ ਫ਼ਾਇਰ ਸੇਫ਼ਟੀ ਹਫ਼ਤੇ ਵਜੋਂ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਫ਼ਾਇਰ ਬ੍ਰਿਗੇਡ ਦਫ਼ਤਰ ਸਰਹਿੰਦ ਫ਼ਤਿਹਗਡ਼੍ਹ ਸਾਹਿਬ ਵਿਖੇ ਫਾਇਰ ਇਕਾਈ ਦੇ ਫ਼ਾਇਰਮੈਨਾਂ ਵਲੋ ਫ਼ਾਇਰ ਅਫ਼ਸਰ ਹਰਬੰਸ ਸਿੰਘ ਦੀ ਅਗਵਾਈ ’ਚ ਬੰਬਈ ਬੰਦਰਗਾਹ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਗਈ ਤੇ ਲੋਕਾਂ ਨੂੰ ਅੱਗ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ। ਇਸ ਹਫ਼ਤੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਫ਼ਾਇਰ ਅਫ਼ਸਰ ਹਰਬੰਸ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਲ ਇੰਡੀਆਂ ’ਚ ਫ਼ਾਇਰ ਸੇਫਟੀ ਹਫਤਾ 14 ਤੋਂ 20 ਅਪ੍ਰੈਲ ਤੱਕ ਮਨਾਇਆ ਜਾ ਰਿਹਾ ਹੈ ਕਿਉਂਕਿ 14 ਅਪ੍ਰੈਲ 1944 ਨੂੰ ਬੰਬਈ ਬੰਦਰਗਾਹ ’ਤੇ ਇਕ ਹਾਦਸੇ ਦੌਰਾਨ ਲੱਗੀ ਅੱਗ ਨੂੰ ਬੁਝਾਉਂਦੇ ਹੋਏ 66 ਫ਼ਾਇਰਮੈਨ ਤੇ ਅਫ਼ਸਰ ਸ਼ਹੀਦ ਹੋ ਗਏ ਸਨ ਇਸ ਲਈ ਉਨ੍ਹਾ ਸ਼ਹੀਦ ਹੋਏ ਅਧਿਕਾਰੀਆਂ ਤੇ ਫਾਇਰਮੈਨਾਂ ਦੀ ਯਾਦ ’ਚ ਇਹ ਹਫਤਾ ਪੂਰੇ ਦੇਸ਼ ’ਚ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਹਿਤ ਸਰਹਿੰਦ ਫਤਿਹਗਡ਼੍ਹ ਸਾਹਿਬ ਦਫ਼ਤਰ ਵੱਲੋਂ ਵੀ ਲੋਕਾਂ ਨੂੰ ਅੱਗ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਫ਼ਾਇਰਮੈਨਾਂ ’ਚ ਜਤਿੰਦਰਪਾਲ ਸਿੰਘ, ਕੁਲਵੀਰ ਸਿੰਘ, ਪਰਮਿੰਦਰ ਸਿੰਘ, ਇੰਦਰਪਾਲ ਸਿੰਘ, ਅਮਰਿੰਦਰ ਸਿੰਘ, ਗੁਰਵਿੰਦਰ ਸਿੰਘ, ਡਰਾਈਵਰ ਮਨਜੀਤ ਸਿੰਘ ਤੇ ਚਰਨਜੀਤ ਸਿੰਘ ਆਦਿ ਸ਼ਾਮਲ ਸਨ।

ਫੋਟੋ - http://v.duta.us/SdMDnAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/1jwYagAA

📲 Get Patiala News on Whatsapp 💬