[ropar-nawanshahar] - ਹਰ ਮਨੁੱਖ ਪਰਉਪਕਾਰੀ ਕਾਰਜ਼ਾਂ ’ਚ ਯੋਗਦਾਨ ਪਾਵੇ : ਮਦਨ ਗੋਪਾਲ

  |   Ropar-Nawanshaharnews

ਰੋਪੜ (ਭੰਡਾਰੀ)- ਸ਼੍ਰੀ ਜਟੇਸ਼ਵਰ ਮਹਾਦੇਵ ਮੰਦਿਰ ਪ੍ਰਬੰਧਕ ਕਮੇਟੀ ਜਟਵਾਹਡ਼ ਵੱਲੋਂ 25 ਜ਼ਰੂਰਤਮੰਦ ਵਿਧਵਾਵਾਂ ਨੂੰ ਰਾਸ਼ਨ ਸਮੱਗਰੀ ਪ੍ਰਦਾਨ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਰੂਪ ’ਚ ਹਾਜ਼ਰ ਹੋਏ ਭਾਰਤ ਵਿਕਾਸ ਪ੍ਰੀਸ਼ਦ ਤਖਤਗਡ਼੍ਹ ਦੇ ਸਾਬਕਾ ਪ੍ਰਧਾਨ ਇੰਜ. ਮਦਨ ਗੋਪਾਲ ਸ਼ਰਮਾ ਨੇ ਵੱਖ-ਵੱਖ ਪਿੰਡਾਂ ਤੋਂ ਪਹੁੰਚੀਆਂ ਜ਼ਰੂਰਤਮੰਦ ਵਿਧਵਾਵਾਂ ਨੂੰ ਮੰਦਿਰ ਕਮੇਟੀ ਵਲੋਂ ਉਕਤ ਸਮੱਗਰੀ ਪ੍ਰਦਾਨ ਕੀਤੀ ਤੇ ਕਿਹਾ ਕਿ ਮਨੁੱਖਤਾ ਦੀ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ ਹੈ ਜਿਸ ਕਰ ਕੇ ਹਰ ਮਨੁੱਖ ਅਪਣੀ ਸਮਰੱਥਾ ਮੁਤਾਬਿਕ ਪਰਉਪਕਾਰੀ ਕਾਰਜ਼ਾਂ ’ਚ ਯੋਗਦਾਨ ਪਾਵੇ। ਪਿੰਡ ਸਵਾਡ਼ਾ ਦੇ ਸਾਬਕਾ ਸਰਪੰਚ ਰਾਜ ਕੁਮਾਰ ਨੇ ਮੰਦਿਰ ਕਮੇਟੀ ਵੱਲੋਂ ਆਰੰਭੇ ਸਮਾਜਿਕ ਤੇ ਧਾਰਮਕ ਕਾਰਜ਼ਾਂ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਸ਼੍ਰੀ ਵਿਜੇ ਚੋਪਡ਼ਾ ਜੀ ਨੇ ਮੰਦਿਰ ਦੌਰੇ ਦੌਰਾਨ ਕਮੇਟੀ ਨੂੰ ਉਕਤ ਮੁਹਿੰਮ ਆਰੰਭਣ ਦੀ ਅਪੀਲ ਕੀਤੀ ਸੀ ਤੇ ਜਿਨ੍ਹਾਂ ਦਾ ਮਾਰਗ ਦਰਸ਼ਨ ਅਪਣਾਉਂਦਿਆਂ ਕਮੇਟੀ ਵੱਲੋਂ ਇਹ ਮੁਹਿੰਮ ਨਿਰਵਿਘਨ ਬੀਤੇ 4 ਸਾਲਾਂ ਤੋਂ ਜਾਰੀ ਰੱਖੀ ਹੋਈ ਹੈ ਤੇ ਹਰ ਮਹੀਨੇ ਦੇ ਜੇਠੇ ਸੋਮਵਾਰ ਨੂੰ ਕਮੇਟੀ ਵਲੋਂ ਜ਼ਰੂਰਤਮੰਦ ਵਿਧਵਾਵਾਂ ਨੂੰ ਰਾਸ਼ਨ ਸਮੱਗਰੀ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਮੌਕੇ ਮੰਦਿਰ ਕਮੇਟੀ ਵਲੋਂ ਸ਼ਸ਼ੀਕਾਂਤ ਚੰਦਨ ਤੇ ਹੋਰ ਮੈਂਬਰ ਹਾਜ਼ਰ ਸਨ।

ਫੋਟੋ - http://v.duta.us/MhcSugAA

ਇਥੇ ਪਡ੍ਹੋ ਪੁਰੀ ਖਬਰ — - http://v.duta.us/JNuZvQAA

📲 Get Ropar-Nawanshahar News on Whatsapp 💬