ਮਹਿਲਾ 👩‍💼ਡਰੱਗ ਇੰਸਪੈਕਟਰ ਨੇਹਾ ਸ਼ੋਰੀ ਦੇ ਕਤਲ ਦਾ 🔫ਮਾਮਲਾ , ਨੇਹਾ ਦੇ ਪਰਿਵਾਰ ਨੇ ਸੀ.ਬੀ.ਆਈ.🕵ਜਾਂਚ ਦੀ ਕੀਤੀ ਮੰਗ

  |   Punjabnews

ਮਹਿਲਾ ਡਰੱਗ ਇੰਸਪੈਕਟਰ ਨੇਹਾ ਸ਼ੋਰੀ ਦੇ ਕਤਲ ਕਰਨ ਦੇ ਮਾਮਲੇ ‘ਚ ਨੇਹਾ ਦੇ ਪਰਿਵਾਰਕ ਮੈਂਬਰਾਂ ਨੇ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ।ਨੇਹਾ ਦੇ ਪਤੀ ਨੇ ਕਤਲ ਪਿੱਛੇ ਡਰੱਗ ਮਾਫੀਆ ਦਾ ਹੱਥ ਹੋਣ ਦਾ ਖਦਸ਼ਾ ਜਤਾਇਆ ਹੈ।

ਇਸ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਦਾ ਗਠਨ ਕੀਤਾ ਗਿਆ ਹੈ ਪਰ ਨੇਹਾ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਵੱਲੋਂ ਬਣਾਈ ਐੱਸ.ਆਈ.ਟੀ.’ਤੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ ਹਨ।ਪੁਲਿਸ ਵੱਲੋਂ ਕਤਲ ਪਿੱਛੇ ਰੰਜਿਸ਼ ਨੂੰ ਵਜ੍ਹਾ ਦੱਸਿਆ ਗਿਆ ਸੀ ਪਰ ਪਰਿਵਾਰਕ ਮੈਂਬਰਾਂ ਨੇ ਰੰਜਿਸ਼ ਦੀ ਵਜ੍ਹਾ ਨੂੰ ਨਕਾਰ ਦਿੱਤਾ ਹੈ।

ਮੋਹਾਲੀ ਦੇ ਐੱਸ.ਐੱਸ.ਪੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ 4 ਮੈਂਬਰੀ ਐੱਸ.ਆਈ.ਟੀ.ਦੇ ਗਠਨ ਕਰਨ ਦਾ ਐਲਾਨ ਤਾਂ ਕਰ ਦਿੱਤਾ ਪਰ ਨੇਹਾ ਸ਼ੋਰੀ ਦੇ ਪਰਿਵਾਰਕ ਮੈਂਬਰ ਇਸ ਤੋਂ ਨਾਖੁਸ਼ ਦਿਖਾਈ ਦੇ ਰਹੇ ਹਨ।ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਸੀ.ਬੀ.ਆਈ. ਵੱਲੋਂ ਜਾਂਚ ਕਾਰਵਾਈ ਜਾਣੀ ਚਾਹੀਦੀ ਹੈ ਕਿ ਆਖ਼ਿਰਕਾਰ ਪੰਜਾਬ ਵਿੱਚ ਕੀ ਨਸ਼ੇ ਦੇ ਮਾਫੀਆ ਵੱਲੋਂ ਇਸ ਵਾਰਦਾਤ ਨੂੰ ਅੰਜ਼ਾਮ ਦਿਵਾਇਆ ਗਿਆ ਹੈ।ਇਸ ਨਾਲ ਪੰਜਾਬ ਸਰਕਾਰ ਦੀ ਕਾਨੂੰਨ ਵਿਵਸਥਾ ‘ਤੇ ਕਈ ਸਵਾਲ ਚੁੱਕੇ ਜਾ ਰਹੇ ਹਨ।

ਇਥੇ ਪਡ੍ਹੋ ਪੁਰੀ ਖਰਬ -http://v.duta.us/jNAMAAAA

📲 Get Punjab News on Whatsapp 💬