[amritsar] - ਥਾਣਾ ਬੀ. ਡਵੀਜਜ਼ਨ ਦੀ ਪੁਲਸ ਨੇ ਨਾਕੇ ਲਗਾ ਕੇ ਚੈਕਿੰਗ ਮੁਹਿੰਮ ਚਲਾਈ

  |   Amritsarnews

ਅੰਮ੍ਰਿਤਸਰ (ਛੀਨਾ)- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਤੇ ਮਾਡ਼ੇ ਅਨਸਰਾਂ ਨੂੰ ਨੱਥ ਪਾਉਣ ਲਈ ਪੁਲਸ ਥਾਣਾ ਬੀ. ਡਵੀਜਨ ਦੀ ਪੁਲਸ ਵਲੋਂ ਇਲਾਕੇ ’ਚ ਵੱਖ-ਵੱਖ ਥਾਈਂ ਨਾਕੇ ਲਗਾ ਕੇ ਸਖਤੀ ਨਾਲ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸ ਚੈਕਿੰਗ ਮੁਹਿੰਮ ਕਾਰਨ ਇਲਾਕੇ ’ਚੋਂ ਮਨਚਲੇ ਤੇ ਝਪਟਮਾਰ ਅਲੋਪ ਹੀ ਹੋ ਗਏ ਹਨ ਜਿਸ ਕਾਰਨ ਲੋਕਾਂ ਨੇ ਵੱਡੀ ਰਾਹਤ ਵੀ ਮਹਿਸੂਸ ਕੀਤੀ ਹੈ। ਇਸ ਸਬੰਧ ’ਚ ਗੱਲਬਾਤ ਕਰਦਿਆਂ ਪੁਲਸ ਥਾਣਾ ਬੀ. ਡਵੀਜਨ ਦੇ ਐੱਸ. ਐੱਚ. ਓ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਕਮਿਸ਼ਨਰ ਐੱਸ. ਐੱਸ. ਸ੍ਰੀਵਾਸਤਵ ਦੀਆਂ ਹਦਾਇਤਾਂ ਮੁਤਾਬਕ ਲੋਕ ਸਭਾ ਚੋਣਾ ਦੇ ਮੱਦੇਨਜ਼ਰ ਅਤੇ ਮਾਡ਼ੇ ਅਨਸਰਾਂ ਨੂੰ ਨੱਥ ਪਾਉਣ ਲਈ ਇਹ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਬਲਿਕ ਨੂੰ ਕਾਨੂੰਨ ਦੀ ਪਾਲਣਾ ਕਰਦਿਆਂ ਇਸ ਚੈਕਿੰਗ ਮੁਹਿੰਮ ’ਚ ਪੁਲਸ ਦਾ ਸਹਿਯੋਗ ਕਰਨਾ ਚਾਹੀਦਾ ਹੈ ਤੇ 2 ਪਹੀਆ ਵਾਹਨ ’ਤੇ ਟ੍ਰਿਪਲ ਸਵਾਰੀ ਨਹੀਂ ਬਿਠਾਉਣੀ ਚਾਹੀਦੀ। ਉਨ੍ਹਾਂ ਕਿਹਾ ਕਿ 18 ਸਾਲ ਤੋਂ ਛੋਟੇ ਬੱਚਿਆਂ ਨੂੰ ਮਾਪੇ ਮੋਟਰਸਾਈਕਲ ਜਾਂ ਮੋਪੇਡ ਵਗੈਰਾ ਚਲਾਉਣ ਦੀ ਇਜਾਜ਼ਤ ਨਾ ਦੇਣ ਕਿਉਂਕਿ ਅਨਜਾਣਪੁਣੇ ’ਚ ਕੀਤੀ ਜਾਣ ਵਾਲੀ ਡਰਾਇਵਿੰਗ ਨਾਲ ਵੱਡੇ ਹਾਦਸੇ ਵਾਪਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਵਾਹਨ ਚਾਲਕ ਕੋਲ ਲਾਇਸੈਂਸ ਸਮੇਤ ਗੱਡੀ ਦੇ ਸਾਰੇ ਕਾਗਜ਼ਾਤ ਹੋਣੇ ਲਾਜ਼ਮੀ ਹਨ।

ਫੋਟੋ - http://v.duta.us/vYJDrQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/g2z2mAAA

📲 Get Amritsar News on Whatsapp 💬