[amritsar] - ਸ਼ਿਵਪੁਰੀ ਸੇਵਾ ਸੋਸਾਇਟੀ ਨਾਰਾਇਣਗਡ਼੍ਹ ’ਚ ਵਿਕਾਸ ਕਾਰਜਾਂ ਲਈ ਅਹੁਦੇਦਾਰਾਂ ਦੀ ਮੀਟਿੰਗ

  |   Amritsarnews

ਅੰਮ੍ਰਿਤਸਰ (ਅਗਨੀਹੋਤਰੀ)-ਸ਼ਿਵਪੁਰੀ ਸੇਵਾ ਸੋਸਾਇਟੀ ਦੇ ਚੇਅਰਮੈਨ ਹਰੀਸ਼ ਚੰਦਰ ਡੰਗ ਦੇ ਇਸ 16 ਮਾਰਚ ਨੂੰ ਅਚਾਨਕ ਅਕਾਲ ਚਲਾਣਾ ਕਰ ਜਾਣ ਉਪਰੰਤ ਸ਼ਿਵਪੁਰੀ ਸੇਵਾ ਸੋਸਾਇਟੀ ਨਾਰਾਇਣਗਡ਼੍ਹ ਛੇਹਰਟਾ ਦੇ ਪ੍ਰਧਾਨ ਪੰਨਾ ਲਾਲ ਭਾਰਦਵਾਜ ਦੀ ਅਗਵਾਈ ’ਚ ਰੱਖੀ ਮੀਟਿੰਗ ’ਚ ਸਵ. ਹਰੀਸ਼ ਡੰਗ ਦੀ ਆਤਮਿਕ ਸ਼ਾਂਤੀ ਲਈ 2 ਮਿੰਟ ਦੇ ਮੌਨ ਧਾਰਨ ਕਰਨ ਉਪਰੰਤ ਪ੍ਰਧਾਨ ਪੰਨਾ ਲਾਲ ਭਾਰਦਵਾਜ ਨੇ ਸਵ. ਹਰੀਸ਼ ਚੰਦਰ ਡੰਗ ਦੇ ਕੀਤੇ ਕੰਮਾਂ ਨੂੰ ਯਾਦ ਕਰਦਿਆਂ ਕਿਹਾ ਕਿ ਸਾਡੀ ਸੋਸਾਇਟੀ ਦੇ ਚੇਅਰਮੈਨ ਅੱਜ ਸਾਡੇ ’ਚ ਨਹੀਂ ਹਨ ਪਰ ਉਨ੍ਹਾਂ ਦੀ ਕਮੀ ਸਾਨੂੰ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ। ਮੀਟਿੰਗ ਦੌਰਾਨ ਉਕਤ ਸੋਸਾਇਟੀ ਮੈਂਬਰਾਂ ਦੀ ਮੌਜੂਦਗੀ ’ਚ ਮਤਾ ਪਡ਼੍ਹ ਕੇ ਸੁਣਾਇਆ ਗਿਆ। ਪ੍ਰਧਾਨ ਭਾਰਦਵਾਜ ਨੇ ਮਤੇ ਨੂੰ ਪ੍ਰਵਾਨਗੀ ਦਿੰਦਿਆਂ ਦੱਸਿਆ ਕਿ ਸਵ. ਚੇਅਰਮੈਨ ਡੰਗ ਵਲੋਂ ਸੋਸਾਇਟੀ ਦੇ ਕਾਰਜਾਂ ਤਹਿਤ ਸ਼ਿਵਪੁਰੀ ਦੀਆਂ ਕੈਂਡੀ ਮਸ਼ੀਨਾਂ ਦੇ ਰੱਖ ਰਖਾਵ ਲਈ ਇਕ ਹਾਲ ਤਿਆਰ ਕਰਵਾਉਣ ਦਾ ਸੋਚਿਆ ਸੀ। ਉਨ੍ਹਾਂ ਦੀ ਸੋਚ ’ਤੇ ਪਹਿਰਾ ਦਿੰਦਿਆਂ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਉਕਤ ਸਥਾਨ ’ਤੇ ਹਾਲ ਦੀ ਉਸਾਰੀ ਅਤੇ ਹੋਰਨਾਂ ਕਾਰਜਾਂ ਲਈ ਮਤਾ ਪਾਸ ਕੀਤਾ ਗਿਆ ਹੈ। ਇਸ ਮੌਕੇ ਮੀਤ ਪ੍ਰਧਾਨ ਸਤੀਸ਼ ਮੰਟੂ, ਜਨਰਲ ਸਕੱਤਰ ਰਾਜੀਵ ਕੁਮਾਰ ਰਾਜੂ ਗੁਪਤਾ, ਖਜ਼ਾਨਚੀ ਮੰਗਲ ਦਾਸ ਰਿੱਖੀ, ਸਾਹਿਲ ਰਿਫੀ ਡੰਗ, ਅਰੁਣ ਸ਼ਰਮਾ, ਮਹੇਸ਼ ਸ਼ਰਮਾ, ਪਰਮਜੀਤ ਸਿੰਘ ਪੰਮਾ, ਅਜੇ ਡੋਗਰਾ, ਵਿਜੇ ਅਗਨੀਹੋਤਰੀ, ਵਿਕਾਸ ਸ਼ਰਮਾ (ਸਾਰੇ ਮੈਂਬਰ) ਆਦਿ ਹਾਜ਼ਰ ਸਨ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ag9TrQAA

📲 Get Amritsar News on Whatsapp 💬