[amritsar] - ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਹੋਇਆ ਜ਼ਿਲਾ ਪੱਧਰੀ ਚੋਣ ਇਜਲਾਸ

  |   Amritsarnews

ਅੰਮ੍ਰਿਤਸਰ (ਬਾਠ)- ਸ਼ਹੀਦ ਭਗਤ ਸਿੰਘ ਨੌਜੂਆਨ ਸਭਾ ਪੰਜਾਬ ਦਾ ਜ਼ਿਲਾ ਪੱਧਰੀ ਅਜਲਾਸ ਸਭਾ ’ਚ ਪਿਛਲੇ ਲੰਮੇ ਸਮੇਂ ਤੋਂ ਸਰਗਰਮ ਭੂਮਿਕਾ ਨਿਭਾ ਰਹੇ ਤਹਿਸੀਲ ਪ੍ਰਧਾਨ ਕੁਲਵੰਤ ਸਿੰਘ ਮੱਲੂਨੰਗਲ ਤੇ ਸੁਰਜੀਤ ਸਿੰਘ ਦੁਧਰਾਏ ਦੀ ਸਾਂਝੀ ਅਗਵਾਈ ’ਚ ਕਰਵਾਇਆ ਗਿਆ। ਇਜਲਾਸ ’ਚ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਵਜੋਂ ਭਾਰਤੀ ਇਨਕਲਾਬੀ ਮਾਰਕਸਵਦੀ ਪਾਰਟੀ ਦੇ ਸੂਬਾ ਪ੍ਰਧਾਨ ਕਾਮਰੇਡ ਰਤਨ ਸਿੰਘ ਰੰਧਾਵਾ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਜਨਵਾਦੀ ਇਸਤਰੀ ਸਭਾ ਦੀ ਸੂਬਾਈ ਆਗੂ ਸ਼੍ਰੀਮਤੀ ਕੰਵਲਜੀਤ ਕੌਰ ਸ਼ਾਮਿਲ ਹੋਏ। ਇਜਲਾਸ ’ਚ ਜਿੱਥੇ ਜ਼ਿਲੇ ਦੇ ਜਥੇਬੰਧਕ ਢਾਂਚੇ ਨੂੰ ਨਿਵਾਉਣ ਤੇ ਇਨਕਲਾਬੀ ਦਿੱਖ ਪ੍ਰਦਾਨ ਕਰਨ ਲਈ ਇਮਾਨਦਾਰੀ ਨਾਲ ਸੇਵਾਵਾਂ ਦੇ ਰਹੇ ਕੁਲਵੰਤ ਸਿੰਘ ਮੱਲੂਨੰਗਲ ਨੂੰ ਇਨਕਲਾਬੀ ਨਾਅਰਿਆਂ ਦੀ ਗੰੂਜ਼ ’ਚ ਸਰਬ ਸੰਮਤੀ ਨਾਲ ਜ਼ਿਲਾ ਪ੍ਰਧਾਨ ਚੁਣ ਲਿਆ ਗਿਆ ਅਤੇ ਇਸੇ ਤਰ੍ਹਾਂ ਸੁਰਜੀਤ ਸਿੰਘ ਦੁਧਰਾਏ ਨੂੰ ਸਕੱਤਰ, ਅਵਤਾਰ ਸਿੰਘ ਟਰਪਈ ਪ੍ਰੈਸ ਸਕੱਤਰ, ਕੁਲਬੀਰ ਸਿੰਘ ਮੀਤ ਪ੍ਰਧਾਨ, ਤਸਬੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਮੀਤ ਰਿੰਕਾ ਸਹਾਇਕ ਸਕੱਤਰ ਵਜੋਂ ਨਾਮਜ਼ਦ ਕੀਤੇ ਗਏ। ਇਜਲਾਸ ਨੂੰ ਸੰਬੋਧਨ ਕਰਦਿਆਂ ਨਵ ਨਿਯੁਤਕ ਪ੍ਰਧਾਨ ਕੁਲਵੰਤ ਸਿੰਘ ਮੱਲੂਨੰਗਲ ਨੇ ਜਿੱਥੇ ਨਵੀਂ ਮਿਲੀ ਜਿੰਮੇਵਾਰੀ ਲਈ ਸਭਾ ਦੇ ਆਗੂਆਂ ਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਦਾ ਧੰਨਵਾਦ ਕੀਤਾ, ਉੱਥੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਸਰਮਾਏਦਾਰਾਂ ਹਾਕਮਾਂ ਵੱਲੋਂ ਦੇਸ਼ ਦੀ ਜਵਾਨੀ ਦੇ ਕੀਤੇ ਜਾ ਰਹੇ ਘਾਣ ਵਿਰੁੱਧ ਵਿੱਢੇ ਸ਼ੰਘਰਸ਼ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਉਣ ਲਈ ਦਿਨ ਰਾਤ ਇਕ ਕਰਨ ਦੀ ਗੱਲ ਕਹੀ। ਇਸ ਮੌਕੇ ਜੱਗਾ ਸਿੰਘ ਡੱਲਾ, ਗੁਰਪਾਲ ਸੈਦਪੁਰ ਸਮੇਤ ਵੱਡੀ ਗਿਣਤੀ ’ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਤੇ ਕਾਰਕੁੰਨ ਹਾਜ਼ਰ ਸਨ।

ਫੋਟੋ - http://v.duta.us/6liGdwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/HQhjOwAA

📲 Get Amritsar News on Whatsapp 💬