[bhatinda-mansa] - ਅੰਗਹੀਣ ਸਹਾਇਤਾ ਸਮਾਗਮ ਕਰਵਾਇਆ

  |   Bhatinda-Mansanews

ਬਠਿੰਡਾ (ਗੋਰਾ ਲਾਲ)-ਪਿੰਡ ਜੀਦਾ ਵਿਖੇ ਅਖਿਲ ਭਾਰਤੀਆ ਵਿਕਲਾਂਗ ਚੇਤਨਾ ਪ੍ਰੀਸ਼ਦ (ਰਜਿ.) ਦੀ ਸੂਬਾ ਇਕਾਈ ਪੰਜਾਬ ਵਲੋਂ 5ਵਾਂ ਅੰਗਹੀਣ ਸਹਾਇਤਾ ਸਮਾਗਮ ਕਰਵਾਇਆ ਗਿਆ। ਸਮਾਗਮ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਰੱਖੇ ਪਾਠ ਦੇ ਭੋਗ ਪਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ, ਜਿਸ ਦੌਰਾਨ ਇਕਬਾਲ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਗੋਨਿਆਣਾ, ਨਵੀਨ ਗਡਵਾਲ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ, ਬਿੰਦਰ ਸਿੰਘ ਸਰਪੰਚ ਅਤੇ ਸਮੂਹ ਨਗਰ ਪੰਚਾਇਤ ਜੀਦਾ, ਇਸ਼ਟਪਾਲ ਸਿੰਘ ਖਿਆਲੀ ਵਾਲਾ, ਬਾਬੂ ਸਿੰਘ ਗਿੱਲ ਪੱਤੀ, ਰਾਕੇਸ਼ ਕਪੂਰ, ਅਜੀਤ ਸਿੰਘ, ਪਰਮਜੀਤ ਸਿੰਘ, ਅਜੀਤ ਸਿੰਘ ਬਲੱਡ ਬੈਂਕ ਬਠਿੰਡਾ, ਬਾਬੂ ਸਿੰਘ, ਡਾ. ਗੌਰਵ ਜੈਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਖੁਸ਼ੀਆਂ ਭਰੇ ਮੌਕੇ ’ਤੇ ਦਾਨੀ ਸੱਜਣਾਂ ਵਲੋਂ ਲੋਡ਼ਵੰਦ ਅੰਗਹੀਣਾਂ ਨੂੰ ਵੈਸਾਖੀਆਂ, ਟ੍ਰਾਈਸਾਈਕਲ, ਵ੍ਹੀਲ ਚੇਅਰਾਂ ਅਤੇ ਫੂਡ ਕਿੱਟਾਂ ਦਿੱਤੀਆਂ ਗਈਆਂ। ਸੂਬਾ ਇਕਾਈ ਦੇ ਪ੍ਰਧਾਨ ਗੁਰਮੀਤ ਸਿੰਘ ਜੀਦਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਗਮ ਦੌਰਾਨ ਇਹ ਸਾਰਾ ਸਾਮਾਨ ਦਾਣੀ ਸੱਜਣਾਂ ਨੇ ਆਪਣੇ ਹੱਥੀਂ ਅੰਗਹੀਣਾਂ ਨੂੰ ਦਾਨ ਕੀਤਾ। ਸੂਬਾ ਪ੍ਰਧਾਨ ਗੁਰਮੀਤ ਸਿੰਘ ਜੀਦਾ ਵਲੋਂ ਸਮਾਗਮ ਦੌਰਾਨ ਪਹੁੰਚੇ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸੰਸਥਾ ਵਲੋਂ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਮਾ. ਹਿੰਮਤ ਸਿੰਘ ਆਕਲੀਆ ਕਲਾਂ, ਪ੍ਰਗਟ ਸਿੰਘ ਬੰਬੀਹਾ, ਗੁਰਮੀਤ ਸਿੰਘ ਬੰਬੀਹਾ ਅਤੇ ਸੰਸਥਾ ਦੇ ਸਾਰੇ ਅਹੁਦੇਦਾਰ ਹਾਜ਼ਰ ਸਨ। ਸਮੂਹ ਸੰਗਤ ਨੂੰ ਗੁਰੂ ਕਾ ਲੰਗਰ ਵਰਤਾਇਆ ਗਿਆ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Ar3JhgAA

📲 Get Bhatinda-Mansa News on Whatsapp 💬