[chandigarh] - ਕਣਕ ਖ਼ਰੀਦ ਪ੍ਰਬੰਧਾਂ ਦਾ ਨਾਇਬ ਤਹਿਸੀਲਦਾਰ ਨੇ ਲਿਆ ਜਾਇਜ਼ਾ

  |   Chandigarhnews

ਚੰਡੀਗੜ੍ਹ (ਬਠਲਾ)-ਸਰਕਾਰ ਵਲੋਂ ਅੱਜ ਤੋਂ ਕਣਕ ਦੀ ਖਰੀਦ ਲਈ ਕੀਤੇ ਪ੍ਰਬੰਧਾਂ ਨੂੰ ਲੈ ਕੇ ਮਾਰਕੀਟ ਕਮੇਟੀ ਦਫਤਰ ਕੁਰਾਲੀ ਵਿਖੇ ਖਰੀਦ ਏਜੰਸੀਆਂ ਦੀ ਮੀਟਿੰਗ ਹੋਈ। ਖਰਡ਼ ਪ੍ਰਸ਼ਾਸਨ ਵਲੋਂ ਨਾਇਬ ਤਹਿਸੀਲਦਾਰ ਦੀਪਕ ਭਾਰਦਵਾਜ ਨੇ ਕੁਰਾਲੀ, ਖ਼ਿਜ਼ਰਾਬਾਦ ਮੰਡੀ ਵਿਚ ਕਣਕ ਦੀ ਖਰੀਦ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਅਤੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਕੁਰਾਲੀ ਮੰਡੀ ਵਿਚ ਸਰਕਾਰ ਵਲੋਂ ਪਨਗਰੇਨ, ਮਾਰਕਫੈੱਡ, ਪਨਸਪ, ਪੰਜਾਬ ਐਗੋਰ, ਵੇਅਰ ਹਾਊਸ, ਐੱਫ. ਸੀ. ਆਈ. ਅਤੇ ਖਿਜ਼ਰਾਬਾਦ ਮੰਡੀ ਵਿਚ ਐੱਫ. ਸੀ. ਆਈ. ਤੇ ਪੰਜਾਬ ਐਗਰੋ ਖਰੀਦ ਏਜੰਸੀਆਂ ਕਣਕ ਦੀ ਖਰੀਦ ਕਰਨਗੀਆਂ। ਮੰਡੀਆਂ ਵਿਚ ਕਿਸਾਨਾਂ, ਮਜ਼ਦੂਰਾਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ, ਲਾਈਟਾਂ ਦਾ ਪ੍ਰਬੰਧ ਮੁਕੰਮਲ ਕਰ ਦਿੱਤਾ ਗਿਆ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਹਰਮਿੰਦਰਪਾਲ ਸਿੰਘ, ਸ਼ਿਵ ਸੰਕਰ, ਰਣਜੀਤ ਸਿੰਘ, ਨਿਊਟਨ, ਰਾਜੀਵ ਸੋਨੀ, ਦਿਲਬਾਗ ਸਿੰਘ, ਜਸਪਾਲ ਬਰਾਡ਼ ਸਾਰੇ ਖਰੀਦ ਏਜੰਸੀਆਂ ਦੇ ਇੰਸਪੈਕਟਰ ਹਾਜ਼ਰ ਸਨ।

ਫੋਟੋ - http://v.duta.us/sok-IgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/L0OAoAAA

📲 Get Chandigarh News on Whatsapp 💬