[chandigarh] - ਕੰਸਾਲਾ ਦਾ ਛਿੰਝ ਮੇਲਾ

  |   Chandigarhnews

ਚੰਡੀਗੜ੍ਹ (ਬਠਲਾ)-ਪਿੰਡ ਕੰਸਾਲਾ ਵਿਖੇ ਦੰਗਲ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਬਾਬਾ ਪੱਕੀ ਨਾਥ ਜੀ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਦੇਵ ਸਿੰਘ ਸੁੱਖਾ, ਪਹਿਲਵਾਨ ਦੇਵੀ ਦਿਆਲ ਨੇ ਦੱਸਿਆ ਇਸ ਛਿੰਝ ਵਿਚ ਝੰਡੀ ਦੀ ਕੁਸ਼ਤੀ ਧਰਮਿੰਦਰ ਬਾਬਾ ਫਲਾਹੀ ਅਤੇ ਸੁਨੀਲ ਜ਼ੀਰਕਪੁਰ ਦੇ ਦਰਮਿਆਨ ਹੋਈ। ਦੋਵਾਂ ਪਹਿਲਵਾਨਾਂ ਦਰਮਿਆਨ ਮੁਕਾਬਲਾ ਬਹੁਤ ਹੀ ਸਖਤ ਰਿਹਾ, ਅਖੀਰ ਧਰਮਿੰਦਰ ਬਾਬਾ ਫਲਾਹੀ ਨੇ ਆਪਣਾ ਦਾਅ ਖੇਡਦੇ ਹੋਏ ਸੁਨੀਲ ਜ਼ੀਰਕਪੁਰ ਨੂੰ ਹਰਾ ਦਿੱਤਾ। ਦੂਸਰੀ ਝੰਡੀ ਦੀ ਕੁਸ਼ਤੀ ਸੀਪਾ ਰਾਈਏਵਾਲ ਨੇ ਅਮਿਤ ਚੰਡੀਗਡ਼੍ਹ ਨੂੰ ਚਿੱਤ ਕਰ ਕੇ ਜਿੱਤੀ।ਇਸ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਪੁੱਜੇ ਮੁੱਖ ਮਹਿਮਾਨ ਬਾਬਾ ਇੰਦਰਨਾਥ ਹੱਲਾ, ਸੁਖਦੇਵ ਸਿੰਘ ਸੁੱਖਾ ਸਾਬਕਾ ਸਰਪੰਚ, ਅਮਰਪਾਲ ਸਿੰਘ ਬਲਾਕ ਸੰਮਤੀ ਮੈਂਬਰ, ਸੁਖਵਿੰਦਰ ਸਿੰਘ ਕਾਲਾ ਕਜਹੇਡ਼ੀ, ਹਰਕੀਰਤ ਸਿੰਘ ਗਿੱਲ, ਪ੍ਰਦੀਪ ਸਿੰਘ ਘਡ਼ੂੰਆਂ, ਇਕਬਾਲ ਧਨਾਸ ਆਦਿ ਤੋਂ ਇਲਾਵਾ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੇਲੇ ਵਿਚ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।

ਫੋਟੋ - http://v.duta.us/3cWXxgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/wU3hjAAA

📲 Get Chandigarh News on Whatsapp 💬