[chandigarh] - ਪੈਸਿਆਂ ਦੇ ਲੈਣ-ਦੇਣ ’ਚ ਸਕੇ ਭਰਾ ਨੇ ਭਰਾ ਦੀ ਕੀਤੀ ਕੁੱਟ-ਮਾਰ, ਹਸਪਤਾਲ ਦਾਖਲ

  |   Chandigarhnews

ਚੰਡੀਗੜ੍ਹ (ਅਮਰਦੀਪ, ਰਣਬੀਰ)–ਚਾਚੇ ਵਲੋਂ ਭਤੀਜੇ ਦੇ ਵਿਆਹ ਲਈ ਦਿੱਤੇ 10 ਲੱਖ ਰੁਪਏ ਭਰਾ ਤੋਂ ਮੰਗਣ ’ਤੇ ਸਕੇ ਭਰਾ ਨੇ ਹੀ ਆਪਣੇ ਭਰਾ ਦੀ ਆਪਣੇ ਘਰ ਬੁਲਾ ਕੇ ਕੁੱਟ-ਮਾਰ ਕਰ ਦਿੱਤੀ। ਸਿਵਲ ਹਸਪਤਾਲ ਖਰਡ਼ ਵਿਖੇ ਜ਼ੇਰੇ ਇਲਾਜ ਰਾਜਿੰਦਰ ਕੁਮਾਰ ਵਿੱਕੀ ਪੁੱਤਰ ਪਿਆਰੇ ਲਾਲ ਵਾਸੀ ਸਵਰਾਜ ਨਗਰ ਨੇ ਦੱਸਿਆ ਕਿ ਸਾਲ 2016 ਵਿਚ ਉਸ ਨੇ ਆਪਣੇ ਵੱਡੇ ਭਰਾ ਕੇਵਲ ਕ੍ਰਿਸ਼ਨ ਨੂੰ ਉਸ ਦੇ ਲਡ਼ਕੇ ਦੇ ਵਿਆਹ ਲਈ 10 ਲੱਖ ਰੁਪਏ ਉਧਾਰ ਦਿੱਤੇ ਸਨ ਪਰ ਲੰਮਾ ਸਮਾਂ ਲੰਘਣ ਤੋਂ ਬਾਅਦ ਵੀ ਉਸ ਦਾ ਭਰਾ ਉਸ ਦੇ ਦਿੱਤੇ ਪੈਸੇ ਨਹੀਂ ਸੀ ਮੋਡ਼ ਰਿਹਾ। ਉਸ ਨੇ ਕਈ ਵਾਰ ਆਪਣੇ ਭਰਾ ਤੋਂ ਪੈਸੇ ਮੰਗੇ ਪਰ ਉਹ ਆਨਾਕਾਨੀ ਕਰਦਾ ਰਿਹਾ।ਉਸ ਨੇ ਦੱਸਿਆ ਕਿ ਅੱਜ ਉਸ ਦੇ ਭਰਾ ਨੇ ਫੋਨ ਕਰ ਕੇ ਉਸ ਨੂੰ ਆਪਣੇ ਘਰ ਨਿਊ ਸਵਰਾਜ ਨਗਰ ਵਿਖੇ ਬੁਲਾਇਆ ਅਤੇ ਕਿਹਾ ਕਿ ਉਹ ਦਿੱਤੇ ਪੈਸੇ ਦਾ ਹਿਸਾਬ-ਕਿਤਾਬ ਆ ਕੇ ਕਰੇ, ਜਦੋਂ ਉਹ ਆਪਣੇ ਭਰਾ ਦੇ ਘਰ ਉਸ ਦੇ ਬੁਲਾਉਣ ’ਤੇ ਗਿਆ ਤਾਂ ਉਸ ਦੇ ਦੋ ਭਤੀਜਿਆਂ, ਭਰਜਾਈ ਅਤੇ ਭਰਾ ਨੇ ਉਸ ’ਤੇ ਹਾਕੀਆਂ ਤੇ ਰਾਡਾਂ ਨਾਲ ਹਮਲਾ ਕਰ ਦਿੱਤਾ । ਉਹ ਗੰਭੀਰ ਫੱਟਡ਼ ਹੋ ਗਿਆ। ਇਸ ਸਬੰਧੀ ਸੰਨੀ ਇਨਕਲੇਵ ਪੁਲਸ ਚੌਕੀ ਸੈਕਟਰ-125 ਨੂੰ ਇਤਲਾਹ ਦਿੱਤੀ ਗਈ ਹੈ।ਕੀ ਕਹਿਣਾ ਹੈ ਕੇਵਲ ਕ੍ਰਿਸ਼ਨ ਦਾ ਇਸ ਸਬੰਧੀ ਪੀਡ਼ਤ ਦੇ ਭਰਾ ਕੇਵਲ ਕ੍ਰਿਸ਼ਨ ਦਾ ਕਹਿਣਾ ਹੈ ਕਿ ਚਾਰ ਮਹੀਨੇ ਪਹਿਲਾਂ ਲਈ ਰਕਮ ਦਾ ਉਸ ਦੇ ਭਰਾ ਨਾਲ ਲਿਖਤੀ ਹਿਸਾਬ-ਕਿਤਾਬ ਹੋ ਚੁੱਕਾ ਹੈ ਪਰ ਇਸ ਦੇ ਬਾਵਜੂਦ ਵੀ ਉਸ ਦੇ ਛੋਟੇ ਭਰਾ ਨੇ ਉਸ ਦੇ ਘਰ ਦੇ ਬਾਹਰ ਆ ਕੇ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ। ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ ਪਰ ਉਸ ’ਤੇ ਕੋਈ ਹਮਲਾ ਨਹੀਂ ਕੀਤਾ।

ਫੋਟੋ - http://v.duta.us/ZKbhygAA

ਇਥੇ ਪਡ੍ਹੋ ਪੁਰੀ ਖਬਰ — - http://v.duta.us/WESwNgAA

📲 Get Chandigarh News on Whatsapp 💬