[chandigarh] - ਸਾਬਕਾ ਮੰਤਰੀ ਕੰਗ ਨੇ ਦਸਮੇਸ਼ ਇਨਕਲੇਵ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ

  |   Chandigarhnews

ਚੰਡੀਗੜ੍ਹ (ਅਮਰਦੀਪ, ਰਣਬੀਰ)–ਅੱਜ ਦਸਮੇਸ਼ ਇਨਕਲੇਵ ਖਰਡ਼ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਗਮੋਹਣ ਸਿੰਘ ਕੰਗ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਵਸਨੀਕਾਂ ਨੇ ਦੱਸਿਆ ਕਿ ਕਾਲੋਨੀ ਨੂੰ ਨਗਰ ਕੌਂਸਲ ਵਲੋਂ ਦੋ ਵਾਰਡਾਂ ਵਿਚ ਵੰਡਿਆ ਹੋਇਆ ਹੈ, ਜਿਸ ਕਾਰਨ ਕਾਲੋਨੀ ਦੇ ਵਿਕਾਸ ਕਾਰਜਾਂ ਵਿਚ ਖਡ਼ੌਤ ਆ ਰਹੀ ਹੈ। ਵਸਨੀਕਾਂ ਨੇ ਦੱਸਿਆ ਕਿ ਬੱਚਿਆਂ ਦੇ ਖੇਡਣ ਅਤੇ ਸੈਰ ਕਰਨ ਲਈ ਕੋਈ ਪਾਰਕ ਨਹੀਂ ਹੈ, ਦਸਮੇਸ਼ ਇਨਕਲੇਵ ਦੇ ਨਾਲ 1 ਏਕਡ਼ ਜ਼ਮੀਨ ਜੋ ਕਿ ਨਗਰ ਕੌਂਸਲ ਦੀ ਪਈ ਹੈ, ਵਿਚ ਇਕ ਪਾਰਕ ਉਸਾਰਿਆ ਜਾਣਾ ਚਾਹੀਦਾ ਹੈ। ਇਸ ਮੌਕੇ ਕੰਗ ਨੇ ਵਸਨੀਕਾਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਸਬੰਧਤ ਅਧਿਕਾਰੀਆਂ ਤੋਂ ਕਰਵਾਉਣਗੇ। ਇਸ ਮੌਕੇ ਸ਼ਹਿਰੀ ਕਾਂਗਰਸ ਦੇ ਮੀਤ ਪ੍ਰਧਾਨ ਹਰਬੰਸ ਸਿੰਘ ਟੈਂਟ ਵਾਲੇ, ਬਲਾਕ ਕਾਂਗਰਸ ਦੇ ਮੀਤ ਪ੍ਰਧਾਨ ਡਾ. ਰਘੁਬੀਰ ਸਿੰਘ ਬੰਗਡ਼, ਰਮਨ ਦੱਤਾ ਪ੍ਰਧਾਨ, ਅਮਿਤ ਤਿਆਗੀ ਖਜ਼ਾਨਚੀ, ਦਿਨੇਸ਼ ਸ਼ਰਮਾ, ਗੁਰਿੰਦਰ ਸਿੰਘ, ਗੌਰਵ, ਪੀ. ਕੇ. ਸ਼ਰਮਾ, ਬਲਬੀਰ ਸਿੰਘ ਵੀ ਹਾਜ਼ਰ ਸਨ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/sScVAwAA

📲 Get Chandigarh News on Whatsapp 💬