[faridkot-muktsar] - ਸਪੈਸ਼ਲ ਲੋਡਿੰਗ ਦੌਰਾਨ ਅਣਸੁਖਾਵੀਂ ਘਟਨਾ ਰੋਕਣ ਲਈ ਪੁਲਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ

  |   Faridkot-Muktsarnews

ਫਰੀਦਕੋਟ (ਨਰਿੰਦਰ)-ਰੇਲਵੇ ਸਟੇਸ਼ਨ, ਕੋਟਕਪੂਰਾ ’ਤੇ ਐੱਫ. ਸੀ. ਆਈ. ਦੇ ਮਾਲ ਦੀ ਢੋਆ-ਢੁਆਈ ਦੇ ਠੇਕੇ ਤਬਦੀਲ ਹੋਣ ਕਰ ਕੇ ਅੱਜ ਨਵੇਂ ਠੇਕੇਦਾਰਾਂ ਵੱਲੋਂ ਸਪੈਸ਼ਲ ਲੋਡਿੰਗ ਦੌਰਾਨ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਸ ਵੱਲੋਂ ਰੇਲਵੇ ਸਟੇਸ਼ਨ ਤੇ ਇਸ ਦੇ ਆਲੇ-ਦੁਆਲੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਜਾਣਕਾਰੀ ਅਨੁਸਾਰ 1 ਅਪ੍ਰੈਲ ਤੋਂ ਢੋਆ-ਢੁਆਈ ਦੇ ਠੇਕੇ ਦਾ ਕੰਮ ਨਵੇਂ ਠੇਕੇਦਾਰ ਰੌਸ਼ਨ ਲਾਲ ਦੇ ਹਿੱਸੇ ਆਇਆ ਹੈ। ਨਵੇਂ ਠੇਕੇਦਾਰ ਵੱਲੋਂ ਸਪੈਸ਼ਲ ਲੋਡਿੰਗ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਗਡ਼ਬਡ਼ ਨਾ ਹੋਵੇ, ਇਸ ਲਈ ਪੁਲਸ ਨੂੰ ਸੂਚਿਤ ਕੀਤਾ ਗਿਆ ਸੀ, ਦੇ ਮੱਦੇਨਜ਼ਰ ਅੱਜ ਗੁਰਮੀਤ ਕੌਰ ਐੱਸ. ਪੀ. (ਆਪ੍ਰੇਸ਼ਨ) ਫਰੀਦਕੋਟ, ਯਾਦਵਿੰਦਰ ਸਿੰਘ ਡੀ. ਐੱਸ. ਪੀ. ਸਬ-ਡਵੀਜ਼ਨ ਕੋਟਕਪੂਰਾ, ਜਤਿੰਦਰ ਸਿੰਘ ਬਾਵਾ ਡੀ. ਐੱਸ. ਪੀ. (ਰੇਲਵੇ ਫਰੀਦਕੋਟ), ਇੰਸਪੈਕਟਰ ਸੁਖਵਿੰਦਰ ਸਿੰਘ ਐੱਸ. ਐੱਚ. ਓ. ਰੇਲਵੇ ਫਰੀਦਕੋਟ ਅਤੇ ਰਜਿੰਦਰ ਸਿੰਘ ਬਰਾਡ਼ ਚੌਕੀ ਇੰਚਾਰਜ ਜੀ. ਆਰ. ਪੀ. ਰੇਲਵੇ ਕੋਟਕਪੂਰਾ ਦੀ ਅਗਵਾਈ ਹੇਠ ਭਾਰੀ ਪੁਲਸ ਫੋਰਸ ਮੌਕੇ ’ਤੇ ਤਾਇਨਾਤ ਕੀਤੀ ਗਈ। ਇਸ ਬਾਰੇ ਕੋਟਕਪੂਰਾ ਚੌਕੀ ਦੇ ਇੰਚਾਰਜ ਰਜਿੰਦਰ ਸਿੰਘ ਬਰਾਡ਼ ਨੇ ਦੱਸਿਆ ਕਿ ਨਵੇਂ ਠੇਕੇਦਾਰ ਰੌਸ਼ਨ ਲਾਲ ਵੱਲੋਂ ਕੰਮ ਦੇ ਪਹਿਲੇ ਦਿਨ ਅੱਜ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵਾਪਰ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਸੀ, ਜਿਸ ਸਬੰਧੀ ਪੁਲਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਸਾਰਾ ਕੰਮ ਸ਼ਾਂਤੀਪੂਰਵਕ ਤਰੀਕੇ ਨਾਲ ਮੁਕੰਮਲ ਹੋ ਗਿਆ।

ਫੋਟੋ - http://v.duta.us/th2lvwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/DxHUaQAA

📲 Get Faridkot-Muktsar News on Whatsapp 💬