[firozepur-fazilka] - ਬਾਬਾ ਮੁਖਤਿਆਰ ਸਿੰਘ ਨੂੰ ਵਰਦੇਵ ਸਿੰਘ ਮਾਨ ਵੱਲੋਂ ਸ਼ਰਧਾਂਜਲੀ ਭੇਟ

  |   Firozepur-Fazilkanews

ਫਿਰੋਜ਼ਪੁਰ (ਪ੍ਰਦੀਪ, ਨਿਰਮਲ)–ਗੋਲੂ ਕਾ ਮੋਡ਼ ਵਿਖੇ ਸਥਿਤ ਡੇਰਾ ਸ੍ਰੀ ਭਜਨਗਡ਼੍ਹ ਦੇ ਗੱਦੀਨਸ਼ੀਨ ਬਾਬਾ ਮੁਖਤਿਆਰ ਸਿੰਘ ਜੀ ਜੋ ਕਿ ਕਈ ਮਹੀਨੀਆਂ ਤੋਂ ਬੀਮਾਰ ਚੱਲ ਰਹੇ ਸਨ ਤੇ ਜਿਨ੍ਹਾਂ ਦਾ ਇਲਾਜ ਸ਼੍ਰੀ ਗੰਗਾਨਗਰ ਦੇ ਇਕ ਨਿੱਜੀ ਹਸਪਤਾਲ ’ਚ ਚੱਲ ਰਿਹਾ ਸੀ, ਦਾ ਬੀਤੇ ਦਿਨੀਂ ਇਲਾਜ ਦੌਰਾਨ ਦਿਹਾਂਤ ਹੋ ਗਿਆ, ਜਦ ਇਸ ਦੀ ਖਬਰ ਉਨ੍ਹਾਂ ਦੇ ਸ਼ਰਧਾਲੂਆਂ ਅਤੇ ਪੰਜਾਬ ਦੇ ਵੱਖ-ਵੱਖ ਹਲਕਿਆਂ ’ਚ ਪੁੱਜੀ ਤਾਂ ਉਨ੍ਹ੍ਹਾਂ ਦੇ ਸ਼ਰਧਾਲੂਆਂ ’ਚ ਸੋਗ ਦੀ ਲਹਿਰ ਫੈਲ ਗਈ। ਬਾਬਾ ਜੀ ਦੇ ਅੰਤਿਮ ਦਰਸ਼ਨਾਂ ਲਈ ਮ੍ਰਿਤਕ ਦੇਹ 31 ਮਾਰਚ ਨੂੰ 11 ਤੋਂ ਲੈ ਕੇ 1 ਅਪ੍ਰੈਲ ਸਵੇਰੇ 9 ਵਜੇ ਤੱਕ ਡੇਰਾ ਬਾਬਾ ਭਜਨਗਡ਼੍ਹ ਵਿਖੇ ਰੱਖੀ ਗਈ, ਜਿਸ ਦਾ ਅੱਜ ਅੰਤਿਮ ਸੰਸਕਾਰ ਡੇਰਾ ਬਾਬਾ ਭਜਨਗਡ਼੍ਹ ਦੇ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ। ਬਾਬਾ ਮੁਖਤਿਆਰ ਸਿੰਘ ਦੀ ਅੰਤਿਮ ਵਿਦਾਇਗੀ ਮੌਕੇ ਪੰਜਾਬ ਭਰ ’ਚੋਂ ਵੱਖ-ਵੱਖ ਜਥੇਬੰਦੀਆਂ, ਧਾਰਮਕ ਸੰਸਥਾਵਾਂ, ਰਾਜਨੀਤਕ ਪਾਰਟੀਆਂ ਦੇ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰ ਕੇ ਬਾਬਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸੇ ਤਹਿਤ ਗੁਰੂਹਰਸਹਾਏ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਮਾਨ ਅਤੇ ਉਨ੍ਹਾਂ ਦੇ ਛੋਟੇ ਭਰਾ ਐਡਵੋਕੇਟ ਗੁਰਸੇਵਕ ਸਿੰਘ ਕੈਸ਼ ਮਾਨ ਵੀ ਬਾਬਾ ਜੀ ਨੂੰ ਸ਼ਰਧਾਂਜਲੀ ਭੇਟ ਕਰ ਕੇ ਅੰਤਿਮ ਅਰਦਾਸ ’ਚ ਸ਼ਾਮਲ ਹੋਏ। ਇਸ ਮੌਕੇ ਗੋਲੂ ਕਾ ਮੋਡ਼ ਦੇ ਸਾਬਕਾ ਸਰਪੰਚ ਤਿਲਕ ਰਾਜ ਪੰਧੂ ਵੱਲੋਂ ਵੀ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਸਮੇਂ ਵਿਸ਼ੇਸ਼ ਤੌਰ ’ਤੇ ਬਾਬਾ ਭੁੰਮਣ ਸ਼ਾਹ ਗੱਦੀਨਸ਼ੀਨ ਬਾਬਾ ਬ੍ਰਹਮਦਾਸ, ਬਾਬਾ ਹਰਮੇਸ਼ ਦਾਸ ਬਾਜੇ ਕੇ ਵਾਲੇ, ਬਾਬਾ ਅਮਰਜੀਤ ਸਿੰਘ ਪਿੰਡੀ, ਬਾਬਾ ਸੋਮ ਪ੍ਰਕਾਸ਼ ਗੋਲੂ ਕਾ ਮੋਡ਼ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਬਲਦੇਵ ਰਾਜ ਕੰਬੋਜ ਸਾਬਕਾ ਚੇਅਰਮੈਨ, ਸ਼ਿਵ ਤ੍ਰਿਪਾਲ ਕੇ, ਹਰਿੰਦਰਪਾਲ ਮਰੋਕ ਡਾਇਰੈਕਟਰ, ਅਮੀਰ ਚੰਦ ਸਾਬਕਾ ਸਰਪੰਚ ਪਿੰਡੀ, ਹੈਪੀ ਬਰਾਡ਼ ਝੂੰਡੂਵਾਲਾ, ਕੁਲਦੀਪ ਸਮਰਾ ਸਰਕਲ ਪ੍ਰਧਾਨ, ਗੁਰਪਾਲ ਭੰਡਾਰੀ ਲੈਪੋਂ, ਸਵਰਨ ਸਿੰਘ ਸੋਢੀ ਨੰਬਰਦਾਰ, ਹੈਪੀ ਭੰਡਾਰੀ ਸਰਕਲ ਪ੍ਰਧਾਨ, ਸਾਬਕਾ ਮੰਤਰੀ ਹੰਸ ਰਾਜ ਜੋਸਨ, ਜਸਪ੍ਰੀਤ ਸਿੰਘ ਮਾਨ, ਦਲਜੀਤ ਕੰਬੋਜ ਬਿੱਟੂ ਠੇਕੇਦਾਰ, ਗੁਰਮੀਤ ਮਾਨ, ਜਸਵਿੰਦਰ ਬਾਘੂਵਾਲਾ, ਨਰੇਸ਼ ਸਿਕਰੀ, ਸ਼ਗਨ ਢੋਟ, ਮਿੰਟੂ ਬੱਟੀ, ਅਮਨਦੀਪ ਸਿੱਧੂ ਬਿੱਲੂ ਸੰਧਾ ਜੀਵਾ ਅਰਾਈਂ, ਪੰਕਜ ਮੰਡੋਰਾ ਕੌਂਸਲਰ ਗੁਰੂਹਰਸਹਾਏ, ਗੁਰਬਾਜ ਦੋਸਾਂਝ ਰੱਤੇਵਾਲਾ, ਗੁਰਵਿੰਦਰ ਸਿੰਘ ਮੋਠਾਂਵਾਲਾ, ਕਾਕਾ ਬਰਾਡ਼, ਜਗਮੀਤ ਸਿੰਘ ਬੇਦੀ, ਧਰਮਜੀਤ ਸਿੰਘ ਸਿੱਧੂ, ਕੰਵਰ ਸਿੰਘ ਸਿੱਧੂ, ਬੱਬੂ ਸਿੱਧੂ, ਸੋਨੂੰ ਰੱਤੇਵਾਲਾ, ਹਰਦੀਪ ਸਿੱਧੂ ਯੂਥ ਅਕਾਲੀ ਆਗੂ, ਬਿੰਦਰ ਮਾਨ ਤੋਂ ਇਲਾਵਾ ਭਾਰੀ ਗਿਣਤੀ ’ਚ ਬਾਬਾ ਜੀ ਦੇ ਸ਼ਰਧਾਲੂ ਮੌਜੂਦ ਸਨ।

ਫੋਟੋ - http://v.duta.us/911ZzQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/h1thogAA

📲 Get Firozepur-Fazilka News on Whatsapp 💬