[gurdaspur] - ਕਾਂਗਰਸ ਤੇ ਅਕਾਲੀ-ਭਾਜਪਾ ਨੇ ਪੰਜਾਬ ਨੂੰ ਦੋਵੇਂ ਹੱਥੀਂ ਲੁੱਟਿਆ : ਡਾ. ਮਨਜੀਤ

  |   Gurdaspurnews

ਗੁਰਦਾਸਪੁਰ (ਬਿਕਰਮਜੀਤ)-ਪੰਜਾਬ ਦੀ ਜਨਤਾ ਸੂਬੇ ਵਿਚ ਤੀਜੇ ਫ਼ਰੰਟ ਦੀ ਸਰਕਾਰ ਬਣਾਉਣ ਲਈ ਉਤਾਵਲੀ ਹੈ, ਕਿਉਂਕਿ ਅਕਾਲੀ-ਭਾਜਪਾ ਤੇ ਕਾਂਗਰਸ ਦੀਆਂ ਪਾਰਟੀਆਂ ਨੇ ਪੰਜਾਬ ਨੂੰ ਦੋਵੇਂ ਹੱਥੀਂ ਲੁੱਟਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਹਲਕਾ ਫਤਿਹਗਡ਼੍ਹ ਚੂਡ਼ੀਆਂ ਤੋਂ ਪੰਜਾਬ ਏਕਤਾ ਪਾਰਟੀ ਦੇ ਐੱਸ. ਸੀ. ਤੇ ਬੀ. ਸੀ. ਵਿੰਗ ਦੇ ਜ਼ਿਲਾ ਪ੍ਰਧਾਨ ਡਾ. ਮਨਜੀਤ ਸਿੰਘ ਚਿਤੌਡ਼ਗਡ਼੍ਹ ਨੇ ਵਰਕਰਾਂ ਨਾਲ ਮੀਟਿੰਗ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਦੇ ਸੁਪਰੀਮੋ ਸੁਖਪਾਲ ਸਿੰਘ ਖਹਿਰਾ ਤੇ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਵੱਲੋਂ ਉਨ੍ਹਾਂ ਦੀ ਜੋ ਡਿਊਟੀ ਲਗਾਈ ਗਈ ਹੈ, ਉਸ ਲਈ ਉਹ ਉਨ੍ਹਾਂ ਦੇ ਧੰਨਵਾਦੀ ਹਨ। ਇਸ ਮੌਕੇ ਸੰਤੋਖ ਸਿੰਘ ਢਡਿਆਲਾ ਨੱਤ ਐੱਸ. ਸੀ. ਤੇ ਬੀ. ਸੀ. ਵਿੰਗ ਜ਼ਿਲਾ ਜਨਰਲ ਸਕੱਤਰ, ਜ਼ਿਲਾ ਜਨਰਲ ਸਕੱਤਰ ਦਿਹਾਤੀ ਬਲਵਿੰਦਰ ਸਿੰਘ ਚੱਠਾ, ਮੱਘਰ ਮਸੀਹ ਬਲਾਕ ਮੀਤ ਪ੍ਰਧਾਨ, ਸਾਬਕਾ ਸਰਪੰਚ ਦਿਆਲ ਚੰਦ, ਮੇਜਰ ਮਸੀਹ ਤੇ ਡਾ. ਪਲਵਿੰਦਰ ਸਿੰਘ ਮੀਤ ਪ੍ਰਧਾਨ ਆਦਿ ਹਾਜ਼ਰ ਸਨ।

ਫੋਟੋ - http://v.duta.us/CdeqZgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/KSRMggAA

📲 Get Gurdaspur News on Whatsapp 💬