[gurdaspur] - ਕਾਂਗਰਸ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ : ਸੁੱਖ ਉਮਰਪੁਰਾ

  |   Gurdaspurnews

ਗੁਰਦਾਸਪੁਰ (ਬੇਰੀ)-ਪਿਛਲੇ ਦਿਨੀਂ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਰਕਰ ਮਿਲਣੀ ਦੌਰਾਨ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਦੀ ਰਹਿਨੁਮਾਈ ਹੇਠ ਹਲਕਾ ਬਟਾਲਾ ਦੇ ਢੀਂਡਸਾ ਪੈਲੇਸ ਵਿਖੇ ਪਹੁੰਚੇ, ਜਿਥੇ ਸੁਖਬੀਰ ਬਾਦਲ ਨੇ ਵਰਕਰਾਂ ਨਾਲ ਤਸਵੀਰਾਂ ਕਰਵਾ ਕੇ ਵਰਕਰਾਂ ਦਾ ਮਾਣ ਵਧਾਇਆ। ਸੁਖਬੀਰ ਸਿੰਘ ਬਾਦਲ ਦੇ ਨਾਲ ਖਡ਼੍ਹੇ ਲਗਭਗ ਦੋ ਦਹਾਕੇ ਤੋਂ ਪਾਰਟੀ ’ਚ ਸੇਵਾ ਨਿਭਾਅ ਰਹੇ ਅਕਾਲੀ ਆਗੂ ਸੁਖਵਿੰਦਰ ਸਿੰਘ ਸੁੱਖ ਉਮਰਪੁਰਾ ਨੇ ਆਖਿਆ ਕਿ ਕਾਂਗਰਸ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਅਤੇ ਲੋਕਾਂ ਨੂੰ ਵੋਟਾਂ ਬਟੋਰਨ ਤੋਂ ਬਾਅਦ ਸਹੂਲਤਾਂ ਤੋਂ ਵਾਂਝੇ ਰੱਖਿਆ, ਇਸ ਕਰ ਕੇ ਲੋਕ ਹੁਣ ਅਕਾਲੀ-ਭਾਜਪਾ ਗਠਜੋਡ਼ ਦੀ ਸਰਕਾਰ ਮੁਡ਼ ਸੱਤਾ ’ਚ ਲਿਆਉਣ ਲਈ ਪੱਬਾਂ ਭਾਰ ਨਜ਼ਰ ਆ ਰਹੇ ਹਨ। ਸੁੱਖ ਉਮਰਪੁਰਾ ਨੇ ਲਖਬੀਰ ਸਿੰਘ ਲੋਧੀਨੰਗਲ, ਬਾਪੂ ਦਲੀਪ ਸਿੰਘ ਮਸਾਣੀਆਂ, ਜ਼ਿਲਾ ਸਹਿਰੀ ਪ੍ਰਧਾਨ ਬਲਬੀਰ ਸਿੰਘ ਬਿੱਟੂ, ਜ਼ਿਲਾ ਯੂਥ ਵਿੰਗ ਦੇ ਪ੍ਰਧਾਨ ਰਮਨਦੀਪ ਸਿੰਘ ਸੰਧੂ ਸਮੇਤ ਹੋਰ ਵੀ ਸੀਨੀਅਰ ਆਗੂਆਂ ਨੂੰ ਵਰਕਰ ਮਿਲਣੀ ਮੀਟਿੰਗ ਦੌਰਾਨ ਹੋਏ ਭਾਰੀ ਇੱਕਠ ਲਈ ਵਧਾਈ ਦੇ ਪਾਤਰ ਵੀ ਆਖਿਆ ।

ਫੋਟੋ - http://v.duta.us/w-evBQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/62q6dAAA

📲 Get Gurdaspur News on Whatsapp 💬