[gurdaspur] - ਮਨੁੱਖੀ ਅਧਿਕਾਰ ਮੰਚ ਦੀ ਅਹਿਮ ਮੀਟਿੰਗ

  |   Gurdaspurnews

ਗੁਰਦਾਸਪੁਰ (ਖੋਸਲਾ/ਬਲਬੀਰ)-ਮਨੁੱਖੀ ਅਧਿਕਾਰ ਮੰਚ ਭਾਰਤ ਦੀ ਅਹਿਮ ਮੀਟਿੰਗ ਜ਼ਿਲਾ ਪ੍ਰਧਾਨ ਡਾ. ਕਮਲਜੀਤ ਸਿੰਘ ਕੇ. ਜੇ. ਦੀ ਪ੍ਰਧਾਨਗੀ ਹੇਠ ਕੇ. ਜੇ. ਹਸਪਤਾਲ ਧਾਰੀਵਾਲ ਵਿਖੇ ਹੋਈ। ਜਿਸ ਵਿਚ ਮਨੁੱਖੀ ਅਧਿਕਾਰ ਮੰਚ ਭਾਰਤ ਦੇ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇਡ਼੍ਹਾ, ਕੌਮੀ ਚੇਅਰਪਰਸਨ ਵੂਮੈਨ ਸੈੱਲ ਮੈਡਮ ਪ੍ਰਿਤਪਾਲ ਕੌਰ, ਚੇਅਰਪਰਸਨ ਵੂਮੈਨ ਸੈੱਲ ਚੰਡੀਗਡ਼੍ਹ ਮੈਡਮ ਅਰਚਨਾ ਤੇ ਵਾਈਸ ਪ੍ਰਧਾਨ ਪੰਜਾਬ ਡਾ. ਰਾਜ ਕੁਮਾਰ ਆਦਿ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਮਨੁੱਖੀ ਅਧਿਕਾਰ ਮੰਚ ਵੱਲੋਂ ਪਿਛਲੇ ਸਾਲ ਦੀਆਂ ਗਤੀਵਿਧੀਆਂ ਅਤੇ ਕੀਤੇ ਹੋਰ ਲੋਕ ਭਲਾਈ ਕੰਮਾਂ ਦਾ ਲੇਖਾ-ਜੋਖਾ ਕਰਦਿਆਂ ਹੋਰ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ, ਜਿਸ ’ਚ ਬਲਵਿੰਦਰ ਸਿੰਘ ਫੱਤੇਨੰਗਲ ਨੂੰ ਚੇਅਰਮੈਨ ਆਰ.ਟੀ.ਆਈ.ਸੈੱਲ ਗੁਰਦਾਸਪੁਰ, ਰਿਟਾ. ਐੱਸ.ਪੀ.ਚਰਨ ਸਿੰਘ ਚਾਹਲ ਚੇਅਰਮੈਨ ਐਂਟੀ ਕ੍ਰਾਈਮ ਸੈੱਲ ਗੁਰਦਾਸਪੁਰ,ਮੈਡਮ ਜੀਵਨ ਜੋਤੀ ਬਲਾਕ ਚੇਅਰਪਰਸਨ ਵੂਮੈਨ ਸੈੱਲ ਧਾਰੀਵਾਲ, ਗੁਰਜੀਤ ਸਿੰਘ ਮੋਡ਼ ਨੂੰ ਜ਼ਿਲਾ ਸੀ.ਮੀਤ ਪ੍ਰਧਾਨ ਗੁਰਦਾਸਪੁਰ, ਮੁਖਵੰਤ ਸਿੰਘ ਨਾਗੀ ਬਲਾਕ ਪ੍ਰਧਾਨ ਧਾਰੀਵਾਲ,ਜਸਵਿੰਦਰ ਸਿੰਘ (ਬਿੱਟਾ ਸਭਰਵਾਲ) ਜਨਰਲ ਸੱਕਤਰ ਬਲਾਕ ਧਾਰੀਵਾਲ, ਲੱਕੀ ਸਭਰਵਾਲ,ਪ੍ਰੋ ਹਰਭਜਨ ਸਿੰਘ,ਕਾਮਰੇਡ ਅਜੀਤ ਸਿੰਘ, ਦਲਬੀਰ ਸਿੰਘ ਤੇ ਬੂਟਾ ਸਿੰਘ ਆਦਿ ਮੈਂਬਰ ਨਾਮਜ਼ਦ ਕੀਤੇ ਗਏ। ਇਸ ਮੌਕੇ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇਡ਼ਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਕੇ ਭ੍ਰਿਸ਼ਟਾਚਾਰ, ਬੇਇਨਸਾਫੀ ਤੇ ਸਮਾਜਿਕ ਕੁਰੀਤੀਆਂ ਪ੍ਰਤੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ 4 ਇੰਚ ਦੀ ਲੇਅਰ ਨਾਲ ਘਟੀਆ ਮਟੀਰੀਅਲ ਨਾਲ ਵਾਰ-ਵਾਰ ਸਡ਼ਕਾਂ ਬਣਦੀਆਂ ਹਨ, ਜੋਕਿ 4-6 ਮਹੀਨਿਆਂ ਅੰਦਰ ਹੀ ਟੁੱਟ ਜਾਂਦੀਆਂ ਹਨ ਜਦਕਿ ਇਹ ਸਡ਼ਕਾਂ 9 ਇੰਚ ਲੇਅਰ ਨਾਲ ਚੰਗੇ ਮਟੀਰੀਅਲ ਨਾਲ ਬਣਾਈਆਂ ਜਾਣ, ਤਾਂ ਇਹ 100 ਸਾਲ ਤੱਕ ਚੱਲ ਸਕਦੀਆਂ ਹਨ। ਜਿਸ ਨਾਲ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਈ ਜਾ ਸਕਦੀ ਹੈ । ਇਨ੍ਹਾਂ ਤੋਂ ਇਲਾਵਾ ਹੋਰ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ।

ਫੋਟੋ - http://v.duta.us/GcSLHQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/7Ad-bQAA

📲 Get Gurdaspur News on Whatsapp 💬