[gurdaspur] - ਵਿਦਿਆਰਥੀ ਨੂੰ ਟੱਕਰ ਮਾਰ ਕੇ ਜਖ਼ਮੀ ਕਰਨ ਵਾਲੇ ਟਰੱਕ ਚਾਲਕ ਖਿਲਾਫ ਪਰਚਾ

  |   Gurdaspurnews

ਗੁਰਦਾਸਪੁਰ (ਵਿਨੋਦ) - ਅਣਪਛਾਤੇ ਟਰੱਕ ਚਾਲਕ ਵਲੋਂ ਟਰੱਕ ਬੈਕ ਕਰਦੇ ਸਮੇਂ ਸਥਾਨਕ ਹੋਟਲ ਮੈਨਜਮੈਂਟ ਤੇ ਕੈਟਰਿੰਗ ਕਾਲਜ ਦੇ ਵਿਦਿਆਰਥੀ ਨੂੰ ਜ਼ੋਰਦਾਰ ਟੱਕਰ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਉਹ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਗੁਰਦਾਸਪੁਰ ਦੀ ਸਿਟੀ ਪੁਲਸ ਨੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਦਿੱਤਾ।

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਸਥਾਨਕ ਹੋਟਲ ਮੈਨਜਮੈਂਟ ਤੇ ਕੈਟਰਿੰਗ ਇੰਸਟੀਚਿਊਟ 'ਚ ਸਿੱਖਿਆ ਪ੍ਰਾਪਤ ਕਰਨ ਵਾਲਾ ਵਿਦਿਆਰਥੀ ਸਾਹਿਲ ਪੁੱਤਰ ਸੰਜੀਵ ਕੁਮਾਰ ਨਿਵਾਸੀ ਪਿੰਡ ਗਗਲ ਹਿਮਾਚਲ ਪ੍ਰਦੇਸ਼ ਮੋਟਰਸਾਈਕਲ 'ਤੇ ਗੁਰਦਾਸਪੁਰ ਆ ਰਿਹਾ ਸੀ। ਰਾਸਤੇ 'ਚ ਪੀ.ਬੀ.06ਕਿਊ 4036 ਟਰੱਕ ਚਾਲਕ ਨੇ ਟਰੱਕ ਨੂੰ ਬੈਕ ਕਰਦੇ ਸਮੇਂ ਵਿਦਿਆਰਥੀ ਸਾਹਿਲ ਦੇ ਮੋਟਰਸਾਈਕਲ 'ਤੇ ਟਰੱਕ ਚੜਾ ਦਿੱਤਾ। ਮੌਕੇ 'ਤੇ ਮੌਜੂਦ ਲੋਕਾਂ ਨੇ ਸਾਹਿਲ ਦੇ ਸਿਰ 'ਤੇ ਡੂੰਘੀ ਸੱਟ ਲੱਗਣ ਕਾਰਨ ਉਸ ਨੂੰ ਇਲਾਜ ਲਈ ਅਮ੍ਰਿੰਤਸਰ ਦੇ ਹਸਪਤਾਲ ਦਾਖਲ ਕਰਵਾ ਦਿੱਤਾ। ਸਾਹਿਲ ਦੀ ਮਾਂ ਪੂਨਮ ਸ਼ਰਮਾ ਦੇ ਬਿਆਨਾਂ 'ਤੇ ਸਿਟੀ ਪੁਲਸ ਨੇ ਅਣਪਛਾਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ।

ਫੋਟੋ - http://v.duta.us/FL4HOAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/kPDxiQIA

📲 Get Gurdaspur News on Whatsapp 💬