[gurdaspur] - ਸੁਖਬੀਰ ਨੇ ਅਵਨੀਤਪਾਲ ਢੀਂਡਸਾ ਨੂੰ ਦਿੱਤਾ ਥਾਪੜਾ

  |   Gurdaspurnews

ਗੁਰਦਾਸਪੁਰ (ਮਠਾਰੂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਸੂਬੇ ਅੰਦਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਰ ਹਲਕੇ ’ਚ ਵਰਕਰਾਂ ਦੇ ਨਾਲ ਖਾਸ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿਸ ਤਹਿਤ ਢੀਂਡਸਾ ਪੈਲੇਸ ਬਟਾਲਾ ਵਿਖੇ ਪਹੁੰਚੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਵਾਗਤ ਤੇ ਸਨਮਾਨ ਕਰਦਿਆਂ ਪੈਲੇਸ ਦੇ ਮਾਲਿਕ ਤੇ ਪ੍ਰੋਗਰਾਮ ਦੇ ਪ੍ਰਬੰਧਕ ਯੂਥ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਵਨੀਤਪਾਲ ਸਿੰਘ ਢੀਂਡਸਾ ਸਾਬਕਾ ਡਾਇਰੈਕਟਰ ਪੰਜਾਬ ਗ੍ਰਾਮੀਣ ਖਾਦੀ ਉਦਯੋਗਿਕ ਵਿਕਾਸ ਬੋਰਡ ਵਲੋਂ ਜਿਥੇ ਮਾਝੇ ਦੇ ਸਿਆਸੀ ਹਾਲਾਤ ਸਬੰਧੀ ਸੁਖਬੀਰ ਬਾਦਲ ਨਾਲ ਵਿਚਾਰ ਚਰਚਾ ਕੀਤੀ ਗਈ, ਉਥੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੀ ਵਿਸ਼ਾਲ ਰੈਲੀ ਦਾ ਨਿਸ਼ਕਾਮ ਭਾਵਨਾ ਦੇ ਨਾਲ ਢੀਂਡਸਾ ਪੈਲੇਸ ਦੇ ਵਿਚ ਪੁਖਤਾ ਪ੍ਰਬੰਧ ਕਰਨ ਵਾਲੇ ਯੂਥ ਅਕਾਲੀ ਆਗੂ ਅਵਨੀਤਪਾਲ ਢੀਂਡਸਾ ਨੂੰ ਸਟੇਜ ਦੇ ਉਪਰ ਹੀ ਥਾਪੜਾ ਦਿੰਦਿਆਂ ਸੁਖਬੀਰ ਬਾਦਲ ਵਲੋਂ ਕੁੱਝ ਸਮਾਂ ਕੰਨ ਵਿਚ ਕੁਝ ਗੱਲਬਾਤ ਵੀ ਕੀਤੀ ਗਈ। ਜਿਸ ਦੀ ਚਰਚਾ ਪੂਰੀ ਰੈਲੀ ਦੇ ਵਿਚ ਹੁੰੰਦੀ ਰਹੀ ਕਿ ਸੁਖਬੀਰ ਬਾਦਲ ਨੇ ਬੇਹੱਦ ਖੁਸ਼ੀ ਦੇ ਮੂਡ ਵਿਚ ਅਵਨੀਤਪਾਲ ਢੀਂਡਸਾ ਦਾ ਹੱਥ ਘੁੱਟਦਿਆਂ ਕੰਨ ’ਚ ਕਿਹੜੀ ਫੂਕ ਮਾਰੀ ਹੈ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ, ਕਿਉਂਕਿ ਢੀਂਡਸਾ ਨੂੰ ਪੁੱਛੇ ਜਾਣ ’ਤੇ ਵੀ ਇਸ ਗੁਪਤ ਗੱਲਬਾਤ ਦਾ ਖੁਲਾਸਾ ਨਹੀਂ ਹੋ ਸਕਿਆਂ। ਇਸ ਮੌਕੇ ਢੀਂਡਸਾ ਦੇ ਹੋਰ ਵੀ ਨੌਜਵਾਨ ਸਾਥੀ ਤੇ ਅਕਾਲੀ-ਭਾਜਪਾ ਦੇ ਨੇਤਾ ਹਾਜ਼ਰ ਸਨ।

ਫੋਟੋ - http://v.duta.us/CM-peAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/nG2K4gAA

📲 Get Gurdaspur News on Whatsapp 💬