[jalandhar] - ਨਾਕਾਬੰਦੀ ਦੌਰਾਨ ਪੁਲਸ ਨਾਲ ਉਲਝਿਆ ਨੌਜਵਾਨ, ਵੀਡੀਓਜ਼ ਹੋਈਆਂ ਵਾਇਰਲ

  |   Jalandharnews

ਭੋਗਪੁਰ (ਸੂਰੀ)— ਭੋਗਪੁਰ ਸ਼ਹਿਰ ਵਿਚ ਉਸ ਸਮੇਂ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ, ਜਦੋਂ ਭੋਗਪੁਰ ਪੁਲਸ ਵੱਲੋਂ ਸ਼ਹਿਰ 'ਚ ਕੌਮੀ ਸ਼ਾਹ ਮਾਰਗ 'ਤੇ ਥਾਣਾ ਮੁਖੀ ਦਵਿੰਦਰ ਸਿੰਘ ਦੀ ਅਗਵਾਈ ਹੇਠ ਲਾਏ ਗਏ ਨਾਕੇ ਦੌਰਾਨ ਇਕ ਨੌਜਵਾਨ ਪੁਲਸ ਮੁਲਾਜ਼ਮਾਂ ਨਾਲ ਹੱਥੋਪਾਈ ਹੋ ਪਿਆ। ਉਸ ਸਮੇਂ ਕਈ ਲੋਕਾਂ ਨੇ ਪੁਲਸ ਨਾਕੇ ਦੌਰਾਨ ਹੋਏ ਹੰਗਾਮੇ ਦੀਆਂ ਵੀਡੀਓਜ਼ ਵੀ ਮੋਬਾਇਲਾਂ 'ਚ ਬਣਾ ਲਈਆਂ ਅਤੇ ਦੇਰ ਰਾਤ ਇਹ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ। ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਬਿਆਨਾਂ 'ਤੇ ਉਕਤ ਨੌਜਵਾਨ ਸਿਮਰਨਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਮੁਹੱਲਾ ਗੁਰੂ ਨਾਨਕ ਨਗਰ ਭੋਗਪੁਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੇ ਤਫਤੀਸ਼ੀ ਅਫਸਰ ਥਾਣੇਦਾਰ ਸੁਲਿੰਦਰ ਸਿੰਘ ਨੇ ਦੱਸਿਆ ਕਿ ਭੋਗਪੁਰ ਪੁਲਸ ਵੱਲੋਂ ਜਲੰਧਰ ਜੰਮੂ ਕੌਮੀ ਸ਼ਾਹ ਮਾਰਗ 'ਤੇ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਇਕ ਮੋਟਰਸਾਈਕਲ ਸਵਾਰ ਪੁਲਸ ਨਾਕੇ ਨੇੜੇ ਪੁੱਜਾ ਅਤੇ ਪੁਲਸ ਨਾਕਾ ਦੇਖ ਕੇ ਆਪਣਾ ਮੋਟਰਸਾਈਕਲ ਪਿਛਾਂਹ ਵੱਲ ਮੋੜ ਕੇ ਪੁਲਸ ਨੂੰ ਗਲਤ ਇਸ਼ਾਰੇ ਕਰਦਾ ਹੋਇਆ ਵਾਪਸ ਚਲਾ ਗਿਆ।...

ਫੋਟੋ - http://v.duta.us/vm2TyQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/vEbTNQAA

📲 Get Jalandhar News on Whatsapp 💬