[jalandhar] - ਫੈਕਟਰੀ ਵਰਕਰ ਦੀ ਕੁਆਰਟਰ 'ਚੋਂ ਮਿਲੀ ਲਾਸ਼

  |   Jalandharnews

ਜਲੰਧਰ (ਜ. ਬ.)— ਜੈਨਾ ਨਗਰ 'ਚ ਕਿਰਾਏ 'ਤੇ ਰਹਿਣ ਵਾਲੇ ਫੈਕਟਰੀ ਵਰਕਰ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। 60 ਸਾਲਾ ਅਨੀਸ਼ ਆਲਮ ਦੀ ਲਾਸ਼ ਬੀਤੇ ਦਿਨ ਦੁਪਹਿਰ 1 ਵਜੇ ਉਸ ਦੇ ਕੁਆਰਟਰ 'ਚ ਦੇਖੀ ਗਈ। ਸੂਚਨਾ ਮਿਲਦਿਆਂ ਹੀ ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ। ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਚੱਲੇਗਾ। ਅਨੀਸ਼ ਆਲਮ ਦੀ ਲਾਸ਼ 'ਤੇ ਕਿਸੇ ਤਰ੍ਹਾਂ ਦੀ ਸੱਟ ਦੇ ਨਿਸ਼ਾਨ ਨਹੀਂ ਮਿਲੇ ਅਤੇ ਨਾ ਹੀ ਉਸ ਦੀ ਲਾਸ਼ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਜ਼ਹਿਰੀਲੀ ਚੀਜ਼ ਮਿਲੀ ਹੈ। ਥਾਣਾ ਭਾਰਗੋ ਕੈਂਪ ਦੇ ਏ. ਐੱਸ. ਆਈ. ਵਿਜੇ ਕੁਮਾਰ ਨੇ ਦੱਸਿਆ ਕਿ ਅਨੀਸ਼ ਫੋਕਲ ਪੁਆਇੰਟ ਸਥਿਤ ਇਕ ਫੈਕਟਰੀ 'ਚ ਕੰਮ ਕਰਦਾ ਸੀ। ਐਤਵਾਰ ਦੀ ਰਾਤ ਉਹ ਖਾਣਾ ਖਾ ਕੇ ਆਪਣੇ ਕੁਆਰਟਰ 'ਚ ਸੌਂ ਗਿਆ ਸੀ ਪਰ ਦੁਪਹਿਰੇ 1 ਵਜੇ ਤੱਕ ਉਸ ਦੇ ਕੁਆਰਟਰ ਦਾ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਸ਼ੱਕ ਪੈਣ 'ਤੇ ਗੁਆਂਢ 'ਚ ਰਹਿਣ ਵਾਲੇ ਪ੍ਰਵਾਸੀ ਪਰਿਵਾਰ ਨੇ ਦਰਵਾਜ਼ੇ ਅੰਦਰ ਹੱਥ ਪਾ ਕੇ ਕੁੰਡੀ ਖੋਲ੍ਹੀ ਤਾਂ ਕਮਰੇ 'ਚ ਅਨੀਸ਼ ਦੀ ਲਾਸ਼ ਪਈ ਹੋਈ ਸੀ। ਸੂਚਨਾ ਮਿਲਦਿਆਂ ਹੀ ਥਾਣਾ ਭਾਰਗੋ ਕੈਂਪ ਦੀ ਪੁਲਸ ਜਾਂਚ ਲਈ ਪਹੁੰਚ ਗਈ ਸੀ।

ਫੋਟੋ - http://v.duta.us/K1LEbQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/uclJmwAA

📲 Get Jalandhar News on Whatsapp 💬