[jalandhar] - ਬਿਨਪਾਲਕੇ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

  |   Jalandharnews

ਜਲੰਧਰ (ਸੂਰੀ)–ਬਲਾਕ ਭੋਗਪੁਰ ਦੇ ਪਿੰਡ ਬਿਨਪਾਲਕੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦਾ ਸਾਲਾਨਾ ਨਤੀਜਾ ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਨੇ ਐਲਾਨਿਆ। ਐਲਾਨੇ ਗਏ ਇਸ ਸਾਲਾਨਾ ਨਤੀਜੇ ਵਿਚ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਛੇਵੀਂ, ਸੱਤਵੀਂ, ਅੱਠਵੀਂ, ਨੌਵੀਂ ਅਤੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਕੂਲ ਪ੍ਰਬੰਧਕਾਂ ਵਲੋਂ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਨੇ ਹਾਜ਼ਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਿਹਨਤ ਤੋਂ ਬਿਨਾਂ ਸਫਲਤਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਵਿਦਿਆਰਥੀਆਂ ਦੀ ਸਫਲਤਾ ਲਈ ਉਨ੍ਹਾਂ ਦੇ ਮਾਪਿਆਂ ਨੂੰ ਬੱਚਿਆਂ ਦੀ ਪਡ਼੍ਹਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਨਤੀਜਾ ਐਲਾਨਣ ਬਾਅਦ ਪ੍ਰਿੰ. ਰਾਣਾ ਨੇ ਵਿਦਿਆਰਥੀਆਂ ਨੂੰ ਨਵੀਆਂ ਕਲਾਸਾਂ ਵਿਚ ਹਾਜ਼ਰੀ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਸਾਡਾ ਸਕੂਲ ਪ੍ਰਵਾਸੀਆਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸਮਾਰਟ ਸਕੂਲ ਬਣ ਰਿਹਾ ਹੈ। ਸਮਾਰਟ ਸਕੂਲ ਵਿਚ ਵਿਦਿਆਰਥੀਆਂ ਨੂੰ ਲੋਡ਼ੀਂਦੀ ਹਰ ਵਧੀਆ ਸਹੂਲਤਾਂ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਪਡ਼੍ਹਾਈ ਪੂਰੀ ਕਰਨ ਵਿਚ ਕੋਈ ਔਕਡ਼ ਨਾ ਆਵੇ। ਇਸ ਮੌਕੇ ਸਕੂਲ ਸਟਾਫ਼ ਦੇ ਰਘਵਿੰਦਰ ਸਿੰਘ, ਸੁਖਦੇਵ ਸਿੰਘ, ਹਰਦੀਪ ਕੁਮਾਰ, ਬਲਜਿੰਦਰ ਸਿੰਘ, ਪੂਨਮ ਦੱਤਾ, ਰੂਪ ਰਾਣੀ, ਗੁਰਜੀਤ ਕੋਰ, ਮਾਲਤੀ, ਮਨਦੀਪ ਕੌਰ, ਨਿਰਮਲ ਕੌਰ, ਸਾਬੀਆ, ਰਾਜਵੰਤ ਕੌਰ, ਧੀਰਜ ਕਲਸੀ, ਰੁਪਿੰਦਰਜੀਤ ਕੌਰ, ਸੁਮਨ ਬਾਲਾ, ਗੀਤਾ ਦੇਵੀ ਤੇ ਜਤਿੰਦਰ ਕੋਰ ਆਦਿ ਹਾਜ਼ਰ ਸਨ।

ਫੋਟੋ - http://v.duta.us/AzaFZgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/sNC2BgAA

📲 Get Jalandhar News on Whatsapp 💬