[jalandhar] - ਬੱਸ ਸਟੈਂਡ ਬੰਬ ਧਮਾਕਿਆਂ ਦੇ ਮੁਲਜ਼ਮ ਅੱਤਵਾਦੀ ਅਮਰੀਕ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਜਲੰਧਰ ਪੁਲਸ

  |   Jalandharnews

ਜਲੰਧਰ (ਜ. ਬ.)— ਅਪ੍ਰੈਲ 2006 'ਚ ਬੱਸ ਸਟੈਂਡ 'ਚ ਤਿੰਨ ਦਿਨਾਂ ਅੰਦਰ ਹੋਏ 2 ਬੰਬ ਧਮਾਕਿਆਂ ਦੇ ਮੁਲਜ਼ਮ ਅਮਰੀਕ ਸਿੰਘ ਨੂੰ ਜਲੰਧਰ ਪੁਲਸ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਹੈ। ਅੱਤਵਾਦੀ ਅਮਰੀਕ ਸਿੰਘ ਨੂੰ ਹਾਲ ਹੀ 'ਚ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਨਕੋਦਰ ਦੇ ਪਿੰਡ ਸਰੀਂਹ ਤੋਂ ਗ੍ਰਿਫਤਾਰ ਕੀਤਾ ਸੀ। ਥਾਣਾ ਨੰਬਰ-6 ਦੀ ਪੁਲਸ ਨੇ ਅੱਤਵਾਦੀ ਅਮਰੀਕ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਦੋਵਾਂ ਬੰਬ ਧਮਾਕਿਆਂ ਦੇ ਕੇਸ 'ਚ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਨੂੰ ਪੁਲਸ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਕੇਸ 'ਚ ਪਾਕਿਸਤਾਨ 'ਚ ਬੈਠੇ ਅੱਤਵਾਦੀ ਰਣਜੀਤ ਸਿੰਘ ਨੀਟਾ, ਅਮਰੀਕਾ ਲੁਕੇ ਬੈਠੇ ਅੱਤਵਾਦੀ ਬਲਵਿੰਦਰ ਪੋਸੀ, ਨਿਰਮਲ ਨਿੰਮਾ ਅਤੇ ਵਿਜੇ ਵਾਸੀ ਪਠਾਨਕੋਟ ਲੋੜੀਂਦੇ ਹਨ। ਸੱਤਾ ਨਾਂ ਦੇ ਵਿਅਕਤੀ ਨੂੰ ਇਸ ਕੇਸ 'ਚ ਬਰੀ ਕਰ ਦਿੱਤਾ ਗਿਆ ਹੈ। 28 ਅਪ੍ਰੈਲ 2006 ਨੂੰ ਹੋਏ ਧਮਾਕੇ ਦਾ ਮੁਲਜ਼ਮ ਅਮਰੀਕ ਸਿੰਘ ਦੋ ਸਾਲਾਂ ਤੋਂ ਨਕੋਦਰ ਸਥਿਤ ਆਪਣੀ ਨਾਨੀ ਦੇ ਘਰ ਰਹਿ ਰਿਹਾ ਸੀ। ਪਛਾਣ ਬਦਲ ਕੇ ਰਹਿ ਰਹੇ ਅਮਰੀਕ ਸਿੰਘ ਨੂੰ ਕਿਸੇ ਨੇ ਪਛਾਣਿਆ ਤਕ ਨਹੀਂ ਪਰ ਹਾਲ ਹੀ 'ਚ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਗੁਪਤ ਸੂਚਨਾ 'ਤੇ ਛਾਪੇਮਾਰੀ ਕਰ ਕੇ ਅਮਰੀਕ ਸਿੰਘ ਨੂੰ ਗ੍ਰਿਫਤਾਰ ਕਰ ਲਿਆ।...

ਫੋਟੋ - http://v.duta.us/S4-X8QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/7MS3NgAA

📲 Get Jalandhar News on Whatsapp 💬