[jalandhar] - ਸਮਾਰਟ ਸਿਟੀ ਤਹਿਤ ਪਹਿਲੇ ਪੜਾਅ 'ਚ ਬਦਲੇ ਜਾਣਗੇ 1000 ਡੀਜ਼ਲ ਆਟੋ

  |   Jalandharnews

ਜਲੰੰਧਰ (ਪੁਨੀਤ)— ਪ੍ਰਦੂਸ਼ਣ ਦੇ ਨਿਪਟਾਰੇ ਲਈ ਸ਼ਹਿਰ 'ਚ ਡੀਜ਼ਲ ਆਟੋ ਹਟਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਪਹਿਲੇ ਪੜਾਅ 'ਚ 1000 ਆਟੋ ਬਦਲਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। ਡੀਜ਼ਲ ਆਟੋ ਨੂੰ ਇਲੈਕਟ੍ਰਿਕ ਆਟੋ ਨਾਲ ਬਦਲਿਆ ਜਾਵੇਗਾ, ਜਿਸ 'ਚ ਬੀਤੇ ਦਿਨ ਆਟੋ ਦਾ ਡੈਮੋ ਨਿਗਮ ਕੰਪਲੈਕਸ 'ਚ ਦਿਖਾਇਆ ਗਿਆ। ਸਮਾਰਟ ਸਿਟੀ ਦੇ ਜਤਿੰਦਰ ਜੋਰਵਾਲ, ਆਰ. ਟੀ. ਆਈ. ਨੈਨ ਜੱਸਲ ਸਮੇਤ ਨਿਗਮ ਦੇ ਅਧਿਕਾਰੀਆਂ ਨੇ ਡੈਮੋ ਦੇਖ ਕੇ ਇਸ 'ਚ ਸਵਾਰੀ ਵੀ ਕੀਤੀ। ਸਮਾਰਟ ਸਿਟੀ 'ਤੇ ਕੰਮ ਕਰਨ ਵਾਲੀ ਕੰਪਨੀ ਵੱਲੋਂ ਇਹ ਆਟੋ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਦੀ ਕੀਮਤ 1.50 ਲੱਖ ਰੁਪਏ ਰੱਖੀ ਗਈ ਹੈ। ਇਸ 'ਤੇ ਕੰਪਨੀ ਵੱਲੋਂ 50 ਹਜ਼ਾਰ ਦੀ ਸਬਸਿਡੀ ਵੀ ਦਿੱਤੀ ਜਾਵੇਗੀ, ਜਦਕਿ 50 ਹਜ਼ਾਰ ਰੁਪਏ ਨਕਦ ਦੇਣੇ ਹੋਣਗੇ, ਬਾਕੀ ਦੇ 50 ਹਜ਼ਾਰ ਰੁਪਏ ਦਾ ਲੋਨ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ ਮੁਦਰਾ ਯੋਜਨਾ ਜ਼ਰੀਏ ਬਹੁਤ ਘੱਟ ਵਿਆਜ 'ਤੇ ਹੋਵੇਗਾ। ਉਕਤ ਆਟੋ ਇਕ ਵਾਰ ਚਾਰਜ ਕਰਕੇ 100 ਕਿਲੋਮੀਟਰ ਤਕ ਚਲੇਗਾ ਅਤੇ ਇਸ ਦੀ ਸਪੀਡ 35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਰਹੇਗੀ, ਜਿਸ ਕਾਰਨ ਘਟਨਾ ਦੀ ਸੰਭਾਵਨਾ ਬਹੁਤ ਘੱਟ ਹੋਵੇਗੀ। ਆਟੋ 'ਚ ਡਰਾਈਵਰ ਸਮੇਤ 4 ਸਵਾਰੀਆਂ ਬੈਠ ਸਕਦੀਆਂ ਹਨ।...

ਫੋਟੋ - http://v.duta.us/XETGRwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/aWlfKgAA

📲 Get Jalandhar News on Whatsapp 💬