[ludhiana-khanna] - ਅਧਿਆਪਕ ਸਿਖਲਾਈ ਪ੍ਰੋਗਰਾਮ ਦਾ ਆਯੋਜਨ

  |   Ludhiana-Khannanews

ਖੰਨਾ (ਪੁਰੀ, ਇਰਫਾਨ)-ਮਾਇਆ ਦੇਵੀ ਗੋਇਲ ਸਕੂਲ ਪੋਹੀਡ਼ ਵਿਖੇ ਪ੍ਰਬੰਧਕੀ ਕਮੇਟੀ ਟ੍ਰੱਸਟੀ ਸ਼੍ਰੀ ਐੱਨ. ਕੇ. ਸਿੰਗਲਾ ਅਤੇ ਬੀ. ਐੱਲ. ਸ਼ਰਮਾ ਦੀ ਅਗਵਾਈ ਵਿਚ ਪ੍ਰਿੰਸੀਪਲ ਕਿਰਨਜੀਤ ਕੌਰ ਦੇ ਉੱਦਮ ਸਦਕਾ ਇਕ-ਰੋਜ਼ਾ ਅਧਿਆਪਕ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ’ਚ ਜੇ. ਸੀ. ਆਭਾ ਸੀਕਰੀ ਲੁਧਿਆਣਾ ਅਤੇ ਮੀਨਾਕਸ਼ੀ ਗੁਪਤਾ ਅੰਬਾਲਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਅਧਿਆਪਕਾਂ ਨੂੰ ਸਫਾਈ ਅਤੇ ਚੰਗੇ ਅਧਿਆਪਕ ਵਿਸ਼ੇ ਨੂੰ ਦਰਸਾਉਂਦੀਆਂ ਗਤੀਵਿਧੀਆਂ ਬੱਚਿਆਂ ਦੀ ਕਲਾਤਮਿਕਤਾ ਨੂੰ ਧਿਆਨ ਵਿਚ ਰੱਖਦੇ ਹੋਏ ਵਧੀਆ ਵਿਵਹਾਰ ਅਤੇ ਸੋਚ ਨਾਲ ਰੋਜ਼ਾਨਾ ਕੰਮ ਦਾ ਆਨੰਦ ਮਾਨਣ ਦੇ ਗੁਰ-ਸਿਖਾਏ ਉਨ੍ਹਾਂ ਅਧਿਆਪਕਾਂ ਨੂੰ ਬੱਚਿਆਂ ਨੂੰ ਖੇਡ-ਖੇਡ ਵਿਚ ਪਡ਼੍ਹਾਉਣ ਦੀਆਂ ਕਈ ਕਿਰਿਆਵਾਂ ਕਰਵਾਈਆਂ। ਇਸ ਪ੍ਰੋਗਰਾਮ ਵਿਚ ਅਧਿਆਪਕਾਂ ਨੇ ਦਿਲਚਸਪੀ ਨਾਲ ਭਾਗ ਲਿਆ। ਪ੍ਰਿੰਸੀਪਲ ਕਿਰਨਜੀਤ ਕੌਰ ਅਤੇ ਸਕੂਲ ਦੇ ਪ੍ਰਬੰਧਕੀ ਮੈਂਬਰ ਸ਼੍ਰੀ ਬੀ. ਐੱਲ. ਸ਼ਰਮਾ ਜੀ ਨੇ ਆਏ ਸਿੱਖਿਅਕਾਂ ਨੂੰ ਗੁਲਦਸਤੇ ਤੇ ਤੋਹਫੇ ਦੇ ਕੇ ਸਨਮਾਨਤ ਕੀਤਾ।

ਫੋਟੋ - http://v.duta.us/T-yOegAA

ਇਥੇ ਪਡ੍ਹੋ ਪੁਰੀ ਖਬਰ — - http://v.duta.us/nyQd_QAA

📲 Get Ludhiana-Khanna News on Whatsapp 💬