[ludhiana-khanna] - ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ ਬੱਚਿਆਂ ਲਈ ਵਰਦਾਨ

  |   Ludhiana-Khannanews

ਖੰਨਾ (ਇਕਬਾਲ)–ਸਿਹਤ ਵਿਭਾਗ ਪੰਜਾਬ ਵੱਲੋਂ ਚਲਾਏ ਜਾ ਰਹੇ ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ ਬੱਚਿਆਂ ਲਈ ਵਰਦਾਨ ਸਾਬਤ ਹੋ ਰਹੇ ਹਨ। ਇਸ ਪ੍ਰੋਗਰਾਮ ਤਹਿਤ ਬਲਾਕ ਮਲੌਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਮਲੌਦ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਕੀਤੀ ਜਾਂਚ ਦੌਰਾਨ ਇਕ ਲਡ਼ਕੀ ਦੇ ਦਿਲ ਵਿਚ ਛੇਕ ਪਾਇਆ ਗਿਆ। ਸਿਹਤ ਵਿਭਾਗ ਵੱਲੋਂ ਇਸ ਲਡ਼ਕੀ ਨੂੰ ਯੋਗ ਪ੍ਰਣਾਲੀ ਰਾਹੀਂ ਡੀ. ਐੱਮ. ਸੀ. ਲੁਧਿਆਣਾ ਵਿਖੇ ਰੈਫਰ ਕਰਕੇ ਮੁਫਤ ਆਪ੍ਰੈਸ਼ਨ ਕਰਵਾਇਆ ਗਿਆ। ਸਰਕਾਰੀ ਹਸਪਤਾਲ ਮਲੌਦ ਦੇ ਐੱਸ. ਐੱਮ. ਓ. ਡਾ. ਗੋਬਿੰਦ ਰਾਮ ਨੇ ਦੱਸਿਆ ਕਿ ਇਸ ਇਲਾਜ ਉਪਰੰਤ ਇਹ ਬੱਚਾ ਬਿਲਕੁੱਲ ਠੀਕ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਬੱਚੇ ਦੇ ਦਿਲ ਵਿਚ ਜਨਮ ਤੋਂ ਹੀ ਛੇਕ ਹੋਵੇ ਤਾਂ ਉਸਦੇ ਸਰੀਰ ਦਾ ਵਾਧਾ ਨਹੀਂ ਹੁੰਦਾ ਅਤੇ ਬੱਚੇ ਦੀ ਮੌਤ ਦਾ ਖਦਸ਼ਾ ਵੀ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਪ੍ਰੋਗਰਾਮ ਅਧੀਨ ਸਰਕਾਰੀ ਸਕੂਲਾਂ ਅਤੇ ਆਂਗਣਵਾਡ਼ੀ ਸੈਂਟਰਾਂ ਵਿਚ ਰਜਿਸਟਰਡ ਬੱਚਿਆਂ ਦੀਆਂ ਤੀਹ ਬੀਮਾਰੀਆਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਇਸ ਮੌਕੇ ’ਤੇ ਸਰਕਾਰੀ ਹਸਪਤਾਲ ਮਲੌਦ ਦੇ ਐੱਸ. ਐੱਮ. ਓ. ਡਾ. ਗੋਬਿੰਦ ਰਾਮ ਵੱਲੋਂ ਬੱਚੇ ਦੀ ਹੌਸਲਾ ਹਫਜ਼ਾਈ ਵੀ ਕੀਤੀ ਗਈ। ਇਸ ਮੌਕੇ ’ਤੇ ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ ਮੈਡੀਕਲ ਟੀਮ ਦੀ ਡਾ. ਰੀਚਾ, ਡਾ. ਗੁਰਪ੍ਰੀਤ ਸਿੰਘ, ਡਾ. ਅਰਵਿੰਦ ਤੇ ਜਸਵਿੰਦਰ ਕੌਰ ਸਟਾਫ ਨਰਸ, ਨਰਿੰਦਰਪਾਲ ਸਿੰਘ ਬੀ. ਈ. ਈ. ਤੇ ਪਰਮਿੰਦਰ ਸਿੰਘ ਕੱਕਡ਼ ਆਦਿ ਵੀ ਹਾਜ਼ਰ ਸਨ। ਬੱਚੀ ਦੀ ਹੌਸਲਾ ਹਫਜ਼ਾਈ ਕਰਦੇ ਹੋਏ ਐੱਸ. ਐੱਮ. ਓ. ਡਾ. ਗੋਬਿੰਦ ਰਾਮ ਅਤੇ ਹੋਰ ਸਟਾਫ। (ਇਕਬਾਲ)

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/6CMtawAA

📲 Get Ludhiana-Khanna News on Whatsapp 💬