[moga] - ਨਵੇਂ ਸੈਸ਼ਨ ਸਬੰਧੀ ਸਕੂਲ ’ਚ ਹਵਨ ਯੱਗ

  |   Moganews

ਮੋਗਾ (ਬਿੰਦਾ)-ਡਾ. ਹੈੱਡਗੇਵਾਰ ਸ਼ਹੀਦ ਓਮ ਪ੍ਰਕਾਸ਼ ਸਰਵਹਿੱਤਕਾਰੀ ਵਿਦਿਆ ਮੰਦਰ ਹਾਈ ਸਕੂਲ ਵਿਖੇ ਨਵੇਂ ਸੈਸ਼ਨ ਸਬੰਧੀ ਹਵਨ ਯੱਗ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਮੈਡਮ ਪੂਨਮ ਗੋਇਲ ਨੇ ਦੱਸਿਆ ਕਿ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਡਾ. ਪੀ.ਐੱਨ. ਮਹਾਜਨ, ਮੈਨੇਜਰ ਡਾ. ਸੁਨੀਲ ਬਾਂਸਲ, ਵਰਿੰਦਰ ਅਗਰਵਾਲ, ਮੋਹਿੰਦਰ ਜਿੰਦਲ ਤੇ ਵਿਜੇ ਅਰੋਡ਼ਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਮੈਨੇਜਮੈਂਟ ਦੇ ਸਮੂਹ ਮੈਂਬਰਾਂ ਵੱਲੋਂ ਸਮਾਗਮ ਦੀ ਸ਼ੁਰੂਆਤ ਸਾਂਝੇ ਤੌਰ ’ਤੇ ਜੋਤੀ ਪ੍ਰਚੰਡ ਕਰ ਕੇ ਕੀਤੀ ਗਈ। ਇਸ ਸਮੇਂ ਸਰਵਹਿੱਤਕਾਰੀ ਸੰਸਥਾ ਬੋਰਡ ਦੀ ਪ੍ਰੀਖਿਆ ਦਾ ਜਮਾਤ 5ਵੀਂ ਅਤੇ 8ਵੀਂ ਦਾ ਨਤੀਜਾ ਐਲਾਨ ਕੀਤਾ ਗਿਆ। ਇਸ ਦੌਰਾਨ ਫਿਰੋਜ਼ਪੁਰ ਵਿਭਾਗ ਮੋਗਾ ਦੇ ਸਰਵਹਿੱਤਕਾਰੀ ਸਕੂਲ ਦੇ ਵਿਦਿਆਰਥੀ ਧੀਰਜ ਕੁਮਾਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਪੰਜਾਬ ’ਚ 123 ਸਰਵਹਿੱਤਕਾਰੀ ਸਕੂਲਾਂ ’ਚ 11ਵਾਂ ਸਥਾਨ ਪ੍ਰਾਪਤ ਕਰ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸ ਮੌਕੇ ਅੱਜ ਸਕੂਲ ’ਚ ਰੱਖੇ ਗਏ ਸਮਾਗਮ ਮੌਕੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਸਮੇੇਂ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।

ਫੋਟੋ - http://v.duta.us/Pe-5KAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/oZnnnwAA

📲 Get Moga News on Whatsapp 💬