[moga] - 13 ਨੂੰ ਜਲਿਆਂਵਾਲਾ ਬਾਗ ਸ਼ਤਾਬਦੀ ਮਨਾਉਣ ਲਈ ਅੰਮ੍ਰਿਤਸਰ ਸਾਹਿਬ ਪਹੁੰਚਣ ਦਾ ਐਲਾਨ

  |   Moganews

ਮੋਗਾ (ਰਾਕੇਸ਼, ਚਟਾਨੀ, ਅਜੈ, ਮੁਨੀਸ਼)-ਜ਼ਿਲਿਆਂਵਾਲਾ ਬਾਗ ਸ਼ਤਾਬਦੀ ਸਮਾਗਮ ਕਮੇਟੀ ਪੰਜਾਬ ਵਲੋਂ 13 ਅਪ੍ਰੈਲ 2019 ਨੂੰ ਅੰਮ੍ਰਿਤਸਰ ਸਾਹਿਬ ਵਿਖੇ ਰੱਖੇ ਗਏ ਸ਼ਤਾਬਦੀ ਸਮਾਗਮ ਦੀ ਤਿਆਰੀ ਲਈ ਬਾਘਾਪੁਰਾਣਾ ਬਲਾਕ ਦੀਆਂ ਜਨਤਕ ਜਥੇਬੰਦੀਆਂ ਦੇ ਦਰਜਨਾਂ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਕੀਤੀ ਗਈ।ਇਸ ਮੀਟਿੰਗ ਦੀ ਪ੍ਰਧਾਨਗੀ ਸਾਬਕਾ ਪਿੰ੍ਰਸੀਪਲ ਸਰਬ ਰਣਧੀਰ ਸਿੰਘ ਨੇ ਕੀਤੀ ਰਣਧੀਰ ਸਿੰਘ ਨੇ ਜਲਿਆਂਵਾਲਾ ਬਾਗ ਦੇ ਇਤਿਹਾਸ ਬਾਰੇ ਕਾਫੀ ਵਿਆਖਿਆ ਸਾਹਿਤ ਚਾਨਣਾ ਪਾਇਆ। ਇਸ ਤੋਂ ਇਲਾਵਾ ਵੱਖ- ਵੱਖ ਜਥੇਬੰਦੀਆਂ ਦੇ ਆਗੂਆਂ ਨੇ ਵੀ ਵਿਚਾਰ ਚਰਚਾ ਕੀਤੀ। ਅਖੀਰ ’ਚ ਅੰਮ੍ਰਿਤਸਰ ਸਾਹਿਬ ਵਿਖੇ ਰੱਖੇ ਗਏ ਸ਼ਤਾਬਦੀ ਸਮਾਗਮ ਦੀ ਤਿਆਰੀ ਲਈ ਸਹਾਇਕ ਕਮੇਟੀ ਬਣਾਈ ਗਈ, ਜਿਸ ’ਚ ਬਲਵੰਤ ਸਿੰਘ ਬਾਘਾਪੁਰਾਣਾ, ਮੇਜਰ ਸਿੰਘ ਕਾਲੇਕੇ, ਸੁਰਿੰਦਰ ਰਾਮ ਕੁੱਸਾ ਸਾਬਕਾ ਬੀ. ਪੀ. ਈ. ਓ., ਸੁਖਵਿੰਦਰ ਸਿੰਘ ਘੋਲੀਆ, ਗੁਰਦਾਸ ਸਿੰਘ ਸੇਖਾ, ਗੁਰਦੇਵ ਸਿੰਘ ਡੇਮਰੂ, ਸਵਰਨ ਸਿੰਘ ਔਲਖ, ਕਮਲੇਸ਼ ਕੁਮਾਰ ਬਾਘਾਪੁਰਾਣਾ ਮੈਂਬਰ ਚੁਣੇ ਗਏ। ਰਣਧੀਰ ਸਿੰਘ ਨੂੰ ਤਿਆਰੀ ਕਮੇਟੀ ਦਾ ਕਨਵੀਨਰ ਬਣਾਇਆ। ਤਿਆਰੀ ਕਮੇਟੀ ਵਲੋਂ ਬਾਘਾਪੁਰਾਣਾ ਦੇ ਲੋਕਾਂ ਨੂੰ ਸ਼ਤਾਬਦੀ ਸਮਾਗਮ ਨਾਲ ਜੋਡ਼ਨ ਲਈ ਹੱਥ ਪਰਚਾ ਵੰਡਿਆ ਜਾਵੇਗਾ ਅਤੇ 4 ਅਪ੍ਰੈਲ ਨੂੰ ਫੰਡ ਵੀ ਇਕੱਠਾ ਕੀਤਾ ਜਾਵੇਗਾ। 8 ਅਪ੍ਰੈਲ ਨੂੰ ਨਹਿਰੂ ਮੰਡੀ ਬਾਘਾਪੁਰਾਣਾ ’ਚ ਕਾਨਫਰੰਸ ਕਰਨ ਉਪਰੰਤ ਸ਼ਹਿਰ ਅਤੇ ਨਾਲ ਦੇ ਪਿੰਡ ’ਚ ਝੰਡਾ ਮਾਰਚ ਕੀਤਾ ਜਾਵੇਗਾ, ਜਿਸ ਰਾਹੀਂ ਮਰਦਾਂ, ਔਰਤਾਂ, ਨੌਜਵਾਨਾਂ, ਵਿਦਿਆਰਥੀਆਂ ਨੂੰ ਵੱਧ ਚਡ਼੍ਹ ਕੇ ਅੰਮ੍ਰਿਤਸਰ ਸਾਹਿਬ ਵਿਖੇ ਰੱਖੇ ਸ਼ਤਾਬਦੀ ਸਮਾਗਮ ’ਚ ਪਹੁੰਚਣ ਦਾ ਸੱਦਾ ਦਿੱਤਾ ਜਾਵੇਗਾ।

ਫੋਟੋ - http://v.duta.us/LUY2SwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/RiHKmAAA

📲 Get Moga News on Whatsapp 💬