[patiala] - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਗਤਪੁਰਾ ਦਾ ਨਤੀਜਾ ਸ਼ਾਨਦਾਰ ਰਿਹਾ

  |   Patialanews

ਫਤਿਹਗੜ੍ਹ ਸਾਹਿਬ (ਜੱਜੀ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਗਤਪੁਰਾ ਸੋਢੀਆਂ ਦਾ ਨਤੀਜਾ ਸ਼ਾਨਦਾਰ ਰਿਹਾ ਤੇ ਲੜਕੀਆਂ ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ। ਸਕੂਲ ਪ੍ਰਿੰਸੀਪਲ ਸਰਬਜੀਤ ਸਿੰਘ ਤੇ ਪੂਰਨ ਸਹਿਗਲ ਨੇ ਦੱਸਿਆ ਕਿ ਸਰਕਾਰੀ ਸਕੂਲ ਹੁਣ ਬਹੁਤ ਵਧੀਆਂ ਚੱਲ ਰਹੇ ਹਨ ਤੇ ਬੱਚੇ ਚੰਗੇ ਨੰਬਰ ਲੈ ਕੇ ਪੁਜ਼ੀਸ਼ਨਾ ਹਾਸਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ 6ਵੀਂ ਜਮਾਤ ਦੀ ਸੁਖਮਨਜੀਤ ਕੌਰ ਨੇ ਪਹਿਲਾ ਸਥਾਨ, 7ਵੀਂ ਜਮਾਤ ’ਚ ਰਮਨਦੀਪ ਸਿੰਘ, 8ਵੀਂ ਜਮਾਤ ’ਚ ਖੁਸ਼ਪ੍ਰੀਤ ਕੌਰ, 9ਵੀਂ ਜਮਾਤ ’ਚ ਜਸਲੀਨ ਕੌਰ ਤੇ 11ਵੀਂ ਜਮਾਤ ’ਚੋਂ ਸਰਬਜੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਪੁਜੀਸ਼ਨਾਂ ਲੈਣ ਵਾਲੇ ਬੱਚਿਆ ਨੂੰ ਸਨਮਾਨਤ ਵੀ ਕੀਤਾ ਗਿਆ। ਉਨ੍ਹਾ ਕਿਹਾ ਕਿ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ ਤੇ ਸਕੂਲ ਦੇ ਸਮੂਹ ਸਟਾਫ ਨੂੰ ਜਾਂਦਾ ਹੈ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਗਦੀਪ ਸੋਨੀ, ਮਾ. ਨਰਿੰਦਰ ਸਿੰਘ, ਚੰਚਲ ਗੌਤਮ, ਜਸਵੀਰ ਕੌਰ, ਤੇਜਿੰਦਰ ਸਿੰਘ, ਰੌਸ਼ਾ ਸਿੰਘ, ਸੱਤਪਾਲ ਖਹਿਰਾ, ਨਵਰੂਪ ਕੌਰ, ਅਨੀਤਾ ਤੇ ਹੋਰ ਹਾਜ਼ਰ ਸਨ।

ਫੋਟੋ - http://v.duta.us/trXZFAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/hgVsHQAA

📲 Get Patiala News on Whatsapp 💬