[patiala] - ਸਰਕਾਰੀ ਹਾਈ ਸਕੂਲ ਹਰਬੰਸਪੁਰਾ ਦਾ ਸਾਲਾਨਾ ਨਤੀਜਾ ਐਲਾਨਿਆ

  |   Patialanews

ਫਤਿਹਗੜ੍ਹ ਸਾਹਿਬ (ਸੁਰੇਸ਼)- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਹਾਈ ਸਕੂਲ ਹਰਬੰਸਪੁਰਾ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ। ਇਸ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਪਿੰਡ ਦੀ ਸਰਪੰਚ ਸੰਗੀਤਾ ਰਾਣੀ ਸ਼ਾਮਲ ਹੋਈ। ਸਕੂਲ ਮੁਖੀ ਸੰਦੀਪ ਜੈਨ ਦੀ ਦੇਖਰੇਖ ਹੇਠ ਸਰਪੰਚ ਤੇ ਸਕੂਲ ਮੈਨੇਜਮੈਂਟ ਸਮਿਤੀ ਵੱਲੋਂ ਅਲੱਗ-ਅਲੱਗ ਕਲਾਸਾਂ ’ਚੋਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ।ਇਸ ਸਾਲਾਨਾ ਨਤੀਜੇ ’ਚ 9ਵੀਂ ਕਲਾਸ ’ਚੋਂ ਹਰਕਮਲ ਸਿੰਘ ਨੇ ਪਹਿਲਾ, ਪ੍ਰਿੰਸ ਕੁਮਾਰ ਨੇ ਦੂਜਾ ਤੇ ਦੀਪਾ ਨੇ ਤੀਜਾ ਸਥਾਨ ਹਾਸਲ ਕੀਤਾ। ਕਲਾਸ 8ਵੀਂ ’ਚੋਂ ਰਾਜੇਸ਼ ਕੁਮਾਰ ਵਿਸ਼ਵਕਰਮਾ ਨੇ ਪਹਿਲਾ, ਆਕਾਸ਼ ਕੁਮਾਰ ਨੇ ਦੂਜਾ ਤੇ ਨਿਤੇਸ਼ ਕੁਮਾਰ ਨੇ ਤੀਸਰਾ ਸਥਾਨ ਹਾਸਲ ਕੀਤਾ। ਕਲਾਸ 7ਵੀਂ ’ਚੋਂ ਸੁਨਿਧੀ ਚੌਹਾਨ ਨੇ ਪਹਿਲਾ, ਹਰਮਨਦੀਪ ਸਿੰਘ ਨੇ ਦੂਸਰਾ ਤੇ ਪਰਨੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 6ਵੀਂ ਕਲਾਸ ’ਚੋਂ ਜਸਪ੍ਰੀਤ ਕੌਰ ਨੇ ਪਹਿਲਾ, ਪੂਜਾ ਕੁਮਾਰੀ ਨੇ ਦੂਸਰਾ ਤੇ ਸਹਿਲਪ੍ਰੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਮੁਖੀ ਸੰਦੀਪ ਜੈਨ ਨੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲਗਨ ਤੇ ਮਿਹਨਤ ਨਾਲ ਵੱਡੀਆਂ-ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਸਖਤ ਮਿਹਨਤ, ਲਗਨ ਤੇ ਈਮਾਨਦਾਰੀ ਨਾਲ ਪੜ੍ਹਾਈ ਕਰ ਕੇ ਹੀ ਜੀਵਨ ’ਚ ਹਰ ਉਚਾਈ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਧਰਮਪਾਲ ਸਿੰਘ, ਵਾਈਸ ਚੇਅਰਮੈਨ ਦਵਿੰਦਰ ਸਿੰਘ, ਮੈਂਬਰ ਸੁਰਿੰਦਰ ਸਿੰਘ, ਬਲਜੀਤ ਕੌਰ, ਸ਼੍ਰੀਮਤੀ ਨੀਰੂ, ਲਖਵਿੰਦਰ ਸਿੰਘ, ਅਵਤਾਰ ਸਿੰਘ, ਅਸ਼ੋਕ ਕੁਮਾਰ ਵਰਮਾ, ਮਲਕੀਤ ਸਿੰਘ, ਸੋਹਨ ਸਿੰਘ ਤੋਂ ਇਲਾਵਾ ਸਕੂਲ ਦੇ ਸਮੂਹ ਵਿਦਿਆਰਥੀ ਤੇ ਉਨ੍ਹਾਂ ਦੇ ਮਾਤਾ-ਪਿਤਾ ਹਾਜ਼ਰ ਸਨ।

ਫੋਟੋ - http://v.duta.us/dAhjewAA

ਇਥੇ ਪਡ੍ਹੋ ਪੁਰੀ ਖਬਰ — - http://v.duta.us/aAsNMQAA

📲 Get Patiala News on Whatsapp 💬