[ropar-nawanshahar] - ਅੱਤਵਾਦ ਤੋਂ ਵੀ ਖਤਰਨਾਕ ਹੈ ਡਰੱਗ ਮਾਫੀਆ : ਸੁਦਰਸ਼ਨ ਚੌਧਰੀ

  |   Ropar-Nawanshaharnews

ਰੋਪੜ (ਕੈਲਾਸ਼)-ਪੰਜਾਬ ’ਚ ਬਹੁਤ ਸਾਰੇ ਲੋਕ ਅੱਤਵਾਦ ਕਾਰਨ ਸ਼ਹੀਦ ਹੋ ਚੁੱਕੇ ਹਨ ਅਤੇ ਨਿਰਦੋਸ਼ ਲੋਕਾਂ ਦੀ ਹੱਤਿਆ ਕੀਤੀ ਗਈ ਅਤੇ ਸਰਕਾਰ ਨੇ ਕਾਫੀ ਹੱਦ ਤੱਕ ਅੱਤਵਾਦ ਦੀ ਸਮੱਸਿਆ ’ਤੇ ਕਾਬੂ ਪਾਇਆ ਦੂਜੇ ਪਾਸੇ ਪੰਜਾਬ ’ਚ ਡਰੱਗ ਮਾਫੀਆ ਵੀ ਪੂਰੀ ਤਰ੍ਹਾਂ ਸਰਗਰਮ ਹੈ। ਡਰੱਗ ਮਾਫੀਆ ਆਪਣੇ ਸਵਾਰਥ ਲਈ ਅਤੇ ਸ਼ੋਹਰਤ ਕਮਾਉਣ ਲਈ ਲੋਕਾਂ ਨੂੰ ਨਸ਼ੇ ਦੇ ਕਾਰੋਬਾਰ ’ਚ ਧਕਣ ਅਤੇ ਪੰਜਾਬ ਦੇ ਯੁਵਾ ਵਰਗ ਨੂੰ ਨਸ਼ੇ ਦੀ ਦਲ-ਦਲ ’ਚ ਫਸਾਉਂਦਾ ਹੈ। ਇਸ ਸਬੰਧੀ ਜਾਣਕਾਰੀ ਰੂਪਨਗਰ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਦਰਸ਼ਨ ਚੌਧਰੀ ਨੰਗਲ ਨੇ ਦਿੱਤੀ। ਉਨ੍ਹਾਂ ਕਿਹਾਕਿ ਪੰਜਾਬ ’ਚ ਅੱਤਵਾਦ ਤੋਂ ਵੱਧ ਖਤਰਨਾਕ ਡਰੱਗ ਮਾਫੀਆ ਹੈ। ਨੇਹਾ ਸ਼ੌਰੀ ਦੀ ਕੀਤੀ ਗਈ ਹੱਤਿਆ ਇਸ ਦਾ ਪ੍ਰਮਾਣ ਹੈ ਜਿਸ ਵਿਅਕਤੀ ਵਲੋਂ ਨੇਹਾ ਸ਼ੌਰੀ ਦੀ ਹੱਤਿਆ ਕੀਤੀ ਗਈ ਉਸ ਦੇ ਪਿੱਛੇ ਡਰੱਗ ਮਾਫੀਆ ਦਾ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੰਜਾਬ ਸਰਕਾਰ ਵਲੋਂ ਜੇਕਰ ਸਮਾਂ ਰਹਿੰਦੇ ਇਸ ’ਤੇ ਕਾਬੂ ਨਾ ਪਾਇਆ ਗਿਆ ਅਤੇ ਡਰੱਗ ਵਿਭਾਗ ਦੇ ਅਧਿਕਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਨਾ ਬਣਾਇਆ ਗਿਆ ਤਾਂ ਇਸ ਦੇ ਨਤੀਜੇ ਘਾਤਕ ਹੋ ਸਕਦੇ ਹਨ। ਇਸ ਲਈ ਡਰੱਗ ਵਿਭਾਗ ਦੇ ਦਫਤਰ ’ਚ ਮੌਜੂਦ ਅਤੇ ਫੀਲਡ ’ਚ ਕੰਮ ਕਰਨ ਵਾਲੇ ਡਰੱਗ ਅਧਿਕਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ। ਇਸ ਮੌਕੇ ਰੂਪਨਗਰ ਸ਼ਹਿਰੀ ਪ੍ਰਧਾਨ ਸੰਜੇ ਮਲਹੋਤਰਾ, ਜਨਰਲ ਸਕੱਤਰ ਕਮਲਸ਼ੀਲ ਕਥੂਰੀਆ, ਐਸੋਸੀਏਸ਼ਨ ਦੇ ਚੇਅਰਮੈਨ ਵਿਨੇ ਰਾਵਲ ਅਤੇ ਜ਼ਿਲਾ ਪ੍ਰੈੱਸ ਸਕੱਤਰ ਕੈਲਾਸ਼ ਆਹੂਜਾ ਵੀ ਮੌਜੂਦ ਸਨ।

ਫੋਟੋ - http://v.duta.us/Wq2MAwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Zu6W1AAA

📲 Get Ropar-Nawanshahar News on Whatsapp 💬