[ropar-nawanshahar] - ਗਰੀਬਾਂ ਅਤੇ ਲੋਡ਼ਵੰਦਾਂ ਦੀ ਸੇਵਾ ਤੇ ਸਹਾਇਤਾ ਕਰਨ ਵਾਲੇ ਸੱਚੇ ਸੰਤ ਹਨ ਬੋਰੀ ਵਾਲੇ ਮਹਾਰਾਜ : ਵਿਜੇ ਚੋਪਡ਼ਾ

  |   Ropar-Nawanshaharnews

ਰੋਪੜ (ਕਟਾਰੀਆ/ਕਿਰਨ)- ਡੇਰਾ ਟੇਢਾ ਪੀਰ ਬਿਰਧ ਆਸ਼ਰਮ ਕੁਨੈਲ ਵਿਖੇ ਬਾਲ ਯੋਗੀ ਸਵਾਮੀ ਸੁੰਦਰ ਮੁਨੀ ਜੀ ਬੋਰੀ ਵਾਲੇ ਮਹਾਰਾਜ ਜੀ ਦੀ ਅਗਵਾਈ ’ਚ ਧਾਰਮਕ ਸਮਾਗਮ ਕਰਵਾਇਆ ਗਿਆ। ਜਿਸ ’ਚ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪਡ਼ਾ ਜੀ ਨੇ ਸ਼ਿਰਕਤ ਕੀਤੀ। ਇਸ ਮੌਕੇ ਸ਼੍ਰੀ ਚੋਪਡ਼ਾ ਜੀ ਨੇ ਦਰਬਾਰ ਵਿਚ ਨਤਮਸਤਕ ਹੋਣ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿਚ ਗਰੀਬ ਤੇ ਲੋਡ਼ਵੰਦਾਂ ਦੀ ਸੇਵਾ ਸਹਾਇਤਾ ਕਲਿਆਣਕਾਰੀ ਜੀਵਨ ਲਈ ਪ੍ਰਮਾਤਮਾ ਦਾ ਆਸ਼ੀਰਵਾਦ ਹੈ ਤੇ ਇਨ੍ਹਾਂ ਦੀ ਸਹਾਇਤਾ ਤੇ ਰੱਖਿਆ ਕਰਨ ਵਾਲੇ ਸੰਤ-ਮਹਾਪੁਰਸ਼ ਹੀ ਸੱਚੇ ਸੰਤ ਹਨ। ਉਨ੍ਹਾਂ ਕਿਹਾ ਕਿ ਬੋਰੀ ਵਾਲੇ ਮਹਾਰਾਜ ਜੀ ਵਰਗੇ ਦੇਸ਼ ਅਤੇ ਸਮਾਜ ਦੇ ਰੱਖਿਅਕ ਤੇ ਸੇਵਕ ਬਹੁਤ ਹੀ ਵਿਰਲੇ ਹਨ ਜਿਨ੍ਹਾਂ ਨੇ ਆਪਣਾ ਜੀਵਨ ਵਿਸ਼ਵ ਲਈ ਸਮਰਪਿਤ ਕੀਤਾ ਹੋਇਆ ਹੈ। ਇਸ ਦੌਰਾਨ ਬੋਰੀ ਵਾਲੇ ਮਹਾਰਾਜ ਵਲੋਂ ਜ਼ਰੂਰਤਮੰਦ ਪਰਿਵਾਰਾਂ ਲਈ ਰਾਹਤ ਸਮੱਗਰੀ ਦਾ 9ਵਾਂ ਟਰੱਕ ਸ਼੍ਰੀ ਵਿਜੇ ਚੋਪਡ਼ਾ ਨੂੰ ਭੇਟ ਕੀਤਾ ਗਿਆ। ਸਾਬਕਾ ਕੇਂਦਰੀ ਮੰਤਰੀ ਤੇ ਐੱਮ.ਪੀ. ਧਰਮਪਾਲ ਸਬਰਵਾਲ ਹੁਸ਼ਿਆਰਪੁਰ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਵਲੋਂ ਸਮਾਜ ਸੇਵਾ ਲਈ ਚਲਾਈ ਗਈ ਮੁਹਿੰਮ ਬਹੁਤ ਹੀ ਪ੍ਰਸ਼ੰਸਾਯੋਗ ਹੈ। ਪ੍ਰਿੰ. ਬਖਸ਼ੀਸ਼ ਕੌਰ, ਕ੍ਰਿਸ਼ਨ ਗਡ਼੍ਹਸ਼ੰਕਰ, ਭਜਨ ਸਿੰਘ ਨੇ ਵੀ ਸੰਬੋਧਨ ਕਰਦਿਆਂ ਸ਼੍ਰੀ ਵਿਜੇ ਚੋਪਡ਼ਾ ਨੂੰ ਸਨਮਾਨਤ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬਾਬਾ ਦਵਿੰਦਰ ਕੌਡ਼ਾ, ਪ੍ਰਿੰ. ਬਖਸ਼ੀਸ਼ ਕੌਰ, ਕ੍ਰਿਸ਼ਨ ਗਡ਼੍ਹਸ਼ੰਕਰ, ਧਰਮਪਾਲ ਸਭਰਵਾਲ ਸਾਬਕਾ ਰਾਜ ਸਭਾ ਮੈਂਬਰ, ਵਿਨੋਦ ਕੁਮਾਰ ਸੋਨੀ ਸਰਪੰਚ ਕੁਨੈਲ, ਰਜਨੀ ਬਾਲਾ ਸਰਪੰਚ, ਠੇਕੇਦਾਰ ਭਜਨ ਸਿੰਘ, ਨਰੇਸ਼ ਸ਼ਰਮਾ, ਸ਼ਿਵ ਕੁਮਾਰ ਸ਼ਰਮਾ, ਰਾਜੀਵ ਕੁਮਾਰ, ਸੋਨੂ, ਰਾਜ ਕੁਮਾਰ, ਸੁਰਿੰਦਰ ਹਿਸਾਰ, ਵਿਵੇਕਾਨੰਦ ਫੌਜੀ, ਸੁਰਿੰਦਰ ਪਾਲ, ਜੋਗਰਾਜ, ਜਸਵਿੰਦਰ ਕੁਮਾਰ, ਚਰਨਜੀਤ, ਭਗਤ ਗੁਰਮੀਤ ਸਿੰਘ, ਨਰਿੰਦਰ ਖੇਪਡ਼, ਤਰਸੇਮ ਮੈਹਰ, ਅਸ਼ੋਕ ਕੁਮਾਰ, ਹੁਸਨ ਲਾਲ, ਨਰੇਸ਼ ਕੁਮਾਰ, ਕਮਲ ਸ਼ਰਮਾ ਜਾਡਲਾ ਆਦਿ ਸੰਗਤਾਂ ਹਾਜ਼ਰ ਸਨ।

ਫੋਟੋ - http://v.duta.us/tpOl4QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/_-fHbgAA

📲 Get Ropar-Nawanshahar News on Whatsapp 💬