[sangrur-barnala] - ਟੋਲ ਪਲਾਜ਼ਾ ਕਾਲਾਝਾਡ਼ ਦੀ ਮੈਨੇਜਮੈਂਟ ਖਿਲਾਫ ਵਰਕਰਾਂ ਕੀਤੀ ਨਾਅਰੇਬਾਜ਼ੀ

  |   Sangrur-Barnalanews

ਸੰਗਰੂਰ (ਅੱਤਰੀ, ਵਿਕਾਸ)- ਬਠਿੰਡਾ-ਚੰਡੀਗਡ਼੍ਹ ਨੈਸ਼ਨਲ ਹਾਈਵੇਅ ’ਤੇ ਪਿੰਡ ਕਾਲਾਝਾਡ਼ ਦੇ ਟੋਲ ਪਲਾਜ਼ਾ ਦੇ ਵਰਕਰਾਂ ਨੇ ਮੈਨੇਜਮੈਂਟ ਦੇ ਅਡ਼ੀਅਲ ਵਤੀਰੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ । ਇਸ ਮੌਕੇ ਆਲ ਇੰਡੀਆ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਲਾਡੀ ,ਸੀ.ਪੀ.ਐੱਮ ਦੇ ਸੂਬਾ ਸਕੱਤਰੇਤ ਭੂਪ ਚੰਦ ਚੰਨੋਂ, ਟਰੱਕ ਯੂਨੀਅਨ ਭਵਾਨੀਗਡ਼੍ਹ ਦੇ ਸਾਬਕਾ ਪ੍ਰਧਾਨ ਗੁਰਤੇਜ ਸਿੰਘ ਝਨੇਡ਼ੀ, ਬਲਜਿੰਦਰ ਸਿੰਘ ਗੋਗੀ ਸਾਬਕਾ ਸਰਪੰਚ ਚੰਨੋ, ਦਰਸ਼ਨ ਸਿੰਘ ਕਾਲਾਝਾਡ਼ ਬਲਾਕ ਸੰਮਤੀ ਮੈਂਬਰ, ਦਵਿੰਦਰ ਸਿੰਘ ਨੂਰਪੁਰਾ ਅਤੇ ਦਰਸ਼ਨ ਸਿੰਘ ਸਾਬਕਾ ਸਰਪੰਚ ਰਾਜਪੁਰਾ ਨੇ ਕਿਹਾ ਕਿ ਟੋਲ ਪਲਾਜ਼ਾ ਦੀ ਨਵੀਂ ਮੈਨੇਜਮੈਂਟ ਆਪਣਾ ਅਡ਼ੀਅਲ ਵਤੀਰਾ ਲਾਗੂ ਕਰਦਿਆਂ ਪੁਰਾਣੇ ਕਰਮਚਾਰੀਆਂ ਨੂੰ ਖੱਜਲ-ਖੁਆਰ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਨੌਕਰੀ ਤੋਂ ਵੀ ਕੱਢ ਰਹੀ ਹੈ । ਇਲਾਕੇ ਦੇ ਪਤਵੰਤੇ ਵਿਅਕਤੀਆਂ ਨੇ ਕਿਹਾ ਕਿ ਟੋਲ-ਪਲਾਜ਼ਾ ਸ਼ੁਰੂ ਕਰਨ ਸਮੇਂ ਮਨੇਜਮੈਂਟ ਨੇ ਨੇਡ਼ਲੇ ਪਿੰਡਾਂ ਦੇ ਲੋਕਾਂ ਨੂੰ ਕੀਤੇ ਵਾਅਦੇ ਮੁਤਾਬਕ ਮੁਫਤ ਪਾਸ ਨਹੀਂ ਦਿੱਤੇ ਗਏ । ਭੂਪ ਚੰਦ ਨੇ ਕਿਹਾ ਕਿ ਮੈਨੇਜਮੈਂਟ ਨੂੰ ਇਸ ਮਸਲੇ ਨੂੰ ਹੱਲ ਕਰਨ ਸਬੰਧੀ ਕਈ ਵਾਰ ਮਿਲਣ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ । ਉਨ੍ਹਾਂ ਕਿਹਾ ਕਿ ਅੱਜ ਵਰਕਰਾਂ ਅਤੇ ਇਲਾਕੇ ਦੇ ਸਮੂਹ ਲੋਕਾਂ ਦੇ ਨੁਮਾਇੰਦਿਆਂ ਵਲੋਂ ਨਾਅਰੇਬਾਜ਼ੀ ਕੀਤੀ ਗਈ ਅਤੇ 2 ਅਪ੍ਰੈਲ ਤੋਂ ਲਗਾਤਾਰ ਧਰਨਾ ਸ਼ੁਰੂ ਕੀਤਾ ਜਾਵੇਗਾ । ਮਨੇਜਮੈਂਟ ਦੇ ਮੈਨੇਜਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਿਛਲੀ ਮਨੇਜਮੈਂਟ ਵਾਲੇ ਵਰਕਰ ਹੀ ਰੱਖੇ ਹੋਏ ਹਨ ਅਤੇ ਕੁਝ ਸਿਖਿਅਤ ਕਰਮਚਾਰੀ ਨਵੇਂ ਰੱਖੇ ਗਏ ਹਨ । ਉਨ੍ਹਾਂ ਕਿਹਾ ਕਿ ਉਹ ਕੋਈ ਵੀ ਮਸਲਾ ਗਲਬਾਤ ਨਾਲ ਹੱਲ ਕਰ ਸਕਦੇ ਹਨ ।

ਫੋਟੋ - http://v.duta.us/velK7AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/FU6sgwAA

📲 Get Sangrur-barnala News on Whatsapp 💬