[sangrur-barnala] - ਬਹਾਦਰ ਸਿੰਘ ਥਿੰਦ ਪੱਤੀ ਸ਼ੇਰਪੁਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ

  |   Sangrur-Barnalanews

ਸੰਗਰੂਰ (ਅਨੀਸ਼)-ਕਸਬਾ ਸ਼ੇਰਪੁਰ ਦੀ ਧਰਮਸ਼ਾਲਾ ਥਿੰਦ ਪੱਤੀ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਮੀਟਿੰਗ ਮਾਸਟਰ ਚਰਨ ਸਿੰਘ ਜਵੰਧਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਤੋਂ ਪਹਿਲਾਂ ਨਗਰ ਦੀ ਚਡ਼੍ਹਦੀ ਕਲਾ ਲਈ ਪ੍ਰਕਾਸ਼ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਰਹਿਤ ਮਰਿਯਾਦਾ ਅਨੁਸਾਰ ਭੋਗ ਪਾਏ ਗਏ। ਭੋਗ ਉਪਰੰਤ ਪੁਰਾਣੀ ਕਮੇਟੀ ਭੰਗ ਕੀਤੀ ਗਈ ਅਤੇ ਨਵੇਂ ਸਿਰਿਓਂ ਸਮੁੱਚੇ ਭਾਈਚਾਰੇ ਵਲੋਂ ਨਵੀਂ ਕਮੇਟੀ ਗਠਿਤ ਕਰਨ ਲਈ ਮੈਂਬਰਾਂ ਦੇ ਨਾਮ ਮੰਗੇ ਗਏ, ਜਿਸ ’ਤੇ ਸਹਿਮਤ ਹੁੰਦਿਆਂ ਥਿੰਦ ਪਤੀ ਨਿਵਾਸੀਆਂ ਵਲੋਂ ਸਹਿਮਤੀ ਪ੍ਰਗਟ ਕਰਦੇ ਹੋਏ ਸਰਬਸੰਮਤੀ ਨਾਲ ਅਗਲੇ ਦੋ ਸਾਲਾਂ ਲਈ ਪ੍ਰਧਾਨ ਬਹਾਦਰ ਸਿੰਘ ਨੰਬਰਦਾਰ ,ਖਜ਼ਾਨਚੀ ਗੁਰਸੇਵਕ ਸਿੰਘ ਔਜਲਾ, ਸੈਕਟਰੀ ਜਗਤਾਰ ਸਿੰਘ ਤਾਰੀ , ਬੇਲ ਦੀ ਸੇਵਾ ਕੌਰ ਸਿੰਘ ਥਿੰਦ ਅਤੇ ਪ੍ਰੀਤਮ ਸਿੰਘ ਭਾਊ , ਮੈਂਬਰ ਸਾਬਕਾ ਸਰਪੰਚ ਬਲਦੇਵ ਸਿੰਘ ਜਵੰਧਾ, ਸੂਬੇਦਾਰ ਮੇਜਰ ਹਰਜੀਤ ਸਿੰਘ , ਗੁਰਵਿੰਦਰ ਸਿੰਘ ਲਾਡੀ, ਅਮਨਦੀਪ ਸਿੰਘ, ਜਗਜੀਤ ਸਿੰਘ ਜੱਗਾ, ਸੁਰਿੰਦਰ ਸਿੰਘ ਜ਼ੈਲਦਾਰ ਸਮੇਤ ਗਿਆਰਾਂ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ । ਇਸ ਮੌਕੇ ਨਵੇਂ ਚੁਣੇ ਅਹੁਦੇਦਾਰਾਂ ਨੇ ਸਮੁੱਚੇ ਭਾਈਚਾਰੇ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੂਰੀ ਤਨਦੇਹੀ ਨਾਲ ਦਿੱਤੀ ਗਈ ਸੇਵਾ ਨੂੰ ਨਿਭਾਉਣਗੇ ਤੇ ਮੁਸ਼ਕਲਾਂ ਦੇ ਹੱਲ ਲਈ ਹਰ ਸਮੇਂ ਹਾਜ਼ਰ ਰਹਿਣਗੇ। ਇਸ ਮੌਕੇ ਵੱਡੀ ਗਿਣਤੀ ’ਚ ਨਗਰ ਨਿਵਾਸੀ ਪਤਵੰਤੇ ਹਾਜ਼ਰ ਸਨ ।ਥਿੰਦ ਪੱਤੀ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਅਹੁਦੇਦਾਰ । (ਅਨੀਸ਼)

ਫੋਟੋ - http://v.duta.us/tzpwQAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/_C0JtgAA

📲 Get Sangrur-barnala News on Whatsapp 💬