[sangrur-barnala] - ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

  |   Sangrur-Barnalanews

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਸਰਕਾਰੀ ਪ੍ਰਾਇਮਰੀ ਸਕੂਲ ਸੰਘਡ਼ਾ (ਬਰਨਾਲਾ) ’ਚ ਸਾਲਾਨਾ ਇਨਾਮ ਵੰਡ ਸਮਾਗਮ ਮੁੱਖ ਅਧਿਆਪਕ ਸੁਖਬੀਰ ਸਿੰਘ ਅਤੇ ਪਾਲ ਮੁਹੰਮਦ ਚੇਅਰਮੈਨ ਐੱਸ. ਐੱਮ. ਸੀ. ਕਮੇਟੀ ਦੀ ਅਗਵਾਈ ’ਚ ਕਰਵਾਇਆ ਗਿਆ। ਇਸ ਸਮਾਗਮ ’ਚ ਪਹਿਲੀ ਤੋਂ ਪੰਜਵੀਂ ਕਲਾਸ ਦੇ ਨਤੀਜੇ ਘੋਸ਼ਿਤ ਕੀਤੇ ਗਏ। ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀਆਂ, ਰਾਜ ਪੱਧਰ, ਜ਼ਿਲਾ ਪੱਧਰ, ਬਲਾਕ ਪੱਧਰ ਅਤੇ ਸੈਂਟਰ ਪੱਧਰ ’ਤੇ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ, ‘ਪਡ਼੍ਹੋ ਪੰਜਾਬ ਪਡ਼੍ਹਾਓ ਪੰਜਾਬ’ ਪ੍ਰੋਜੈਕਟ ਤਹਿਤ ਸਮੁੱਚੇ ਉਦੇਸ਼ ਪ੍ਰਾਪਤ ਕਰਨ ਵਾਲੇ ਘੱਟ ਤੋਂ ਘੱਟ 200 ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਜ਼ਿਆਦਾ ਹਾਜ਼ਰੀ ਅਤੇ ਅਨੁਸ਼ਾਸਨਮਈ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ। ਇਸ ਸਮਾਗਮ ’ਚ ਐੱਮ. ਸੀ. ਸੋਨੀ, ਐੱਮ. ਸੀ. ਅਮਨਦੀਪ ਸਿੰਘ, ਹੈਪੀ, ਪ੍ਰੀਤਮ ਸਿੰਘ ਟੋਨੀ, ਪ੍ਰਿੰਸੀਪਲ ਰਵਿੰਦਰ ਕੌਰ, ਐੱਸ. ਡੀ. ਓ. ਸੁਖਮਿੰਦਰ ਸਿੰਘ, ਹਰਬੰਤ ਕੌਰ, ਜੇ. ਈ. ਸਲੀਮ ਮੁਹੰਮਦ, ਐੱਮ. ਸੀ. ਜਗਰਾਜ ਸਿੰਘ ਪੰਡੋਰੀ ਨੂੰ ਸਕੂਲ ’ਚ ਵਧੀਆ ਯੋਗਦਾਨ ਲਈ ਮੁੱਖ ਅਧਿਆਪਕ ਸੁਖਬੀਰ ਸਿੰਘ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਉਪਰੋਕਤ ਸਾਰੇ ਮੈਂਬਰਾਂ ਵੱਲੋਂ ਸਕੂਲ ਦੇ ਸਮੁੱਚੇ ਵਿਦਿਆਰਥੀਆਂ ਨੂੰ ਨਕਦ ਇਨਾਮ ਅਤੇ ਟਰਾਫੀਆਂ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ।

ਫੋਟੋ - http://v.duta.us/sDj-gAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ZSRYDAAA

📲 Get Sangrur-barnala News on Whatsapp 💬