[tarntaran] - ਖਡੂਰ ਸਾਹਿਬ : ਭਾਵੁਕ ਹੋਣ ਕਰਕੇ ਵੋਟਰ ਪੰਥਕ ਉਮੀਦਵਾਰਾਂ ਨੂੰ ਦਿੰਦੇ ਹਨ ਪਹਿਲ

  |   Tarntarannews

ਵੈਰੋਵਾਲ (ਸਰਮੁੱਖ ਸਿੰਘ ਗਿੱਲ) : ਪੰਜਾਬ 'ਚੋਂ ਸਭ ਤੋਂ ਚਰਚਿਤ ਲੋਕ ਸਭਾ ਸੀਟ ਇਸ ਵੇਲੇ ਹਲਕਾ ਖਡੂਰ ਸਾਹਿਬ ਦੀ ਮੰਨੀ ਜਾ ਰਹੀ ਹੈ ਤੇ ਇਸ ਸੀਟ 'ਤੇ ਹਰ ਵਾਰ ਪੰਥਕ ਪੱਤਾ ਖੇਡ ਕੇ ਅਕਾਲੀ ਦਲ ਜੇਤੂ ਹੁੰਦਾ ਰਿਹਾ ਹੈ ਤੇ ਇਸ ਵਾਰ ਇਸ ਹਲਕੇ ਦੇ ਲੋਕਾਂ ਨੇ ਜੇਲ 'ਚ ਬੰਦ ਹੁੰਦਾ ਸਿਮਰਜੀਤ ਸਿੰਘ ਮਾਨ ਨੂੰ ਇਕ ਤਰਫਾ ਵੱਡੀ ਜਿੱਤ ਦਿਵਾਈ ਸੀ ਪਰ ਇਸ ਵਾਰ 9 ਵਿਧਾਨ ਸਭਾ ਹਲਕਿਆਂ 'ਚ ਕਾਂਗਰਸ ਦੇ ਵਿਧਾਇਕ ਹੋਣ ਕਰਕੇ ਜਿਥੇ ਕਾਂਗਰਸ ਪਾਰਟੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਮਜ਼ਬੂਤ ਮੰਨ ਰਹੀ ਹੈ । ਉਥੇ ਸ਼੍ਰੋਮਣੀ ਅਕਾਲੀ ਦਲ ਵਲੋਂ ਬੀਬੀ ਜਗੀਰ ਕੌਰ ਨੂੰ ਚੋਣ ਮੈਦਾਨ 'ਚ ਉਤਾਰ ਕੇ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਥੇ ਹੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਸਾਬਕਾ ਫੌਜ ਮੁਖੀ ਜਨਰਲ ਜੇ.ਜੇ. ਸਿੰਘ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ ਤੇ ਇਸ ਹਲਕੇ 'ਤੇ ਬ੍ਰਹਮਪੁਰਾ ਦੇ ਪਿਛਲੇ ਮਜ਼ਬੂਤ ਆਧਾਰ ਨੂੰ ਮੁੱਖ ਬਣਾ ਕੇ ਚੋਣ ਲੜੀ ਜਾ ਰਹੀ ਹੈ। ਪੀ.ਡੀ.ਏ. ਵਲੋਂ ਵੀ ਮਨੁੱਖੀ ਅਧਿਕਾਰਾਂ ਲਈ ਲੜਾਈ ਲੜਦੇ ਸ਼ਹੀਦ ਹੋਏ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਇਸ ਦਾ ਪੀ.ਡੀ.ਏ. ਨੂੰ ਵੱਡਾ ਫਾਇਦਾ ਮਿਲ ਸਕਦਾ ਹੈ ਕਿਉਂਕਿ ਇਸ ਹਲਕੇ ਦੇ ਲੋਕ ਭਾਵੁਕ ਹੋਣ ਕਰਕੇ ਸਿਮਰਜੀਤ ਸਿੰਘ ਮਾਨ ਵਾਂਗ ਬੀਬੀ ਖਾਲੜਾ ਦੇ ਹੱਕ 'ਚ ਵੀ ਭੁਗਤ ਸਕਦੇ ਹਨ, ਜਿਸ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਵੀ ਇਸ ਹਲਕੇ ਤੋਂ ਪੰਥਕ ਉਮੀਦਵਾਰ ਵਜੋਂ ਮੌਜੂਦਾ ਵਿਧਾਇਕ ਰਮਨਜੀਤ ਸਿੰਘ ਸਿੱਕੀ, ਜਿਸ ਨੇ ਗੁਰੂ ਗ੍ਰੰਥ ਸਾਹਿਬ ਬੇਅਦਬੀ ਵੇਲੇ ਆਪਣੇ ਆਪਣੀ ਵਿਧਾਇਕੀ ਦੀ ਪ੍ਰਵਾਹ ਨਾ ਕਰਦੇ ਹੋਏ ਅਸਤੀਫਾ ਦੇ ਦਿੱਤਾ ਸੀ, ਨੂੰ ਚੋਣ ਲੜਾ ਸਕਦੀ ਹੈ। ਉਥੇ ਹੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਜੋ ਸਿੱਖੀ ਸਰੂਪ ਦੇ ਧਾਰਨੀ ਹਨ, ਵੀ ਪਿਛਲੇ ਪਿਛਲੇ ਦਿਨੀਂ ਪੰਥਕ ਉਮੀਦਵਾਰ ਦੀ ਮੰਗ ਕਰ ਚੁੱਕੇ ਹਨ। ਇਸ ਹਲਕੇ ਤੋਂ ਜਸਵੀਰ ਸਿੰਘ ਡਿੰਪਾ ਵਲੋਂ ਵੀ ਮੀਡੀਆ ਰਾਹੀਂ ਬਿਆਨਬਾਜ਼ੀ ਕਰਕੇ ਆਪਣੀ ਦਾਅਵੇਦਾਰੀ ਪੱਕੀ ਕਹੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਆਪਣੇ ਵਲੋਂਇਸ ਪੰਥਕ ਹਲਕੇ ਤੋਂ ਕਿਸ ਉਮੀਦਵਾਰ ਨੂੰ ਉਤਾਰਦੀ ਹੈ।...

ਫੋਟੋ - http://v.duta.us/b1yeOQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/LJD7CQAA

📲 Get Tarntaran News on Whatsapp 💬