[tarntaran] - ਤਰਨਤਾਰਨ ਸਾਹਿਬ ਦੀ ਇਤਿਹਾਸਕ ਦਰਸ਼ਨੀ ਡਿਓਢੀ ਢਾਹੁਣ ਵਾਲਿਆਂ ’ਤੇ ਮੁਕੱਦਮਾ ਦਰਜ ਹੋਵੇ : ਭਾਈ ਰਣਜੀਤ ਸਿੰਘ ਖਾਲਸਾ

  |   Tarntarannews

ਤਰਨਤਾਰਨ (ਸੋਨੀਆ)-200 ਸਾਲ ਪੁਰਾਣੀ ਕੰਵਰ ਨੌਨਿਹਾਲ ਸਿੰਘ ਵਲੋਂ ਉਸਾਰੀ ਗਈ ਦਰਬਾਰ ਸਾਹਿਬ ਤਰਨਤਾਰਨ ਦੀ ਦਰਸ਼ਨੀ ਡਿਓਢੀ ਨੂੰ ਕਾਰਸੇਵਾ ਦੇ ਨਾਂ ’ਤੇ ਸ਼੍ਰੋਮਣੀ ਕਮੇਟੀ ਨੇ ਸਾਜਿਸ਼ ਅਧੀਨ ਬਾਬਾ ਜਗਤਾਰ ਸਿੰਘ ਨਾਲ ਮਿਲ ਕੇ ਢਾਹੁਣ ਤੋਂ ਬਾਅਦ ਰੋਸ ਜ਼ਾਹਿਰ ਕਰਦਿਆਂ ਸਤਿਕਾਰ ਕਮੇਟੀ ਪੰਜਾਬ ਦੇ ਹਲਕਾ ਖੇਮਕਰਨ ਦੇ ਸਰਕਲ ਸੇਵਾਦਾਰ ਭਾਈ ਰਣਜੀਤ ਸਿੰਘ ਖਾਲਸਾ ਨੇ ਰੋਹ ਭਰੇ ਲਹਿਜੇ ਨਾਲ ਨਿਖੇਧੀ ਕਰਦਿਆਂ ਕਿਹਾ ਕਿ ਸਿੱਖ ਕੌਮ ਦੀਆਂ ਵਿਰਾਸਤੀ ਯਾਦਗਾਰਾਂ ਖਤਮ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਆਰ.ਐੱਸ.ਐੱਸ. ਨੂੰ ਖੁਸ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਾਰ ਸੇਵਾ ਦੇ ਨਾਂ ’ਤੇ ਸਿੱਖ ਕੌਮ ਦੀਆਂ ਇਤਿਹਾਸਕ ਯਾਦਗਾਰਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ, ਪਰ ਅਖੌਤੀ ਧਰਮ ਦੇ ਠੇਕੇਦਾਰਾਂ ਦੀਆਂ ਜੁਬਾਨਾਂ ’ਤੇ ਤਾਲੇ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕੌਮ ਹਾਲੇ ਵੀ ਨਾ ਜਾਗੀ ਅਤੇ ਆਰ.ਐੱਸ.ਐੱਸ. ਦੇ ਮਨਸੂਬਿਆਂ ਨੂੰ ਨਾ ਪਹਿਚਾਣਿਆ ਤਾਂ ਸਿੱਖ ਕੌਮ ਨੂੰ ਡੱੁਬਣ ਤੋਂ ਕੋਈ ਵੀ ਨਹੀਂ ਬਚਾ ਸਕਦਾ। ਉਨ੍ਹਾਂ ਕਿਹਾ ਕਿ ਪੰਥਕ ਮਖੌਟਾ ਪਾ ਕੇ ਇਹ ਲੋਕਾਂ ਨੇ ਸਿੱਖ ਕੌਮ ਦਾ ਕੁਝ ਵੀ ਵਿਰਾਸਤੀ ਇਤਿਹਾਸ ਨਹੀਂ ਰਹਿਣ ਦੇਣਾ। ਸਿੱਖ ਆਗੂ ਨੇ ਕਿਹਾ ਕਿ ਸਾਨੂੰ ਇਨ੍ਹਾਂ ਦੋਸ਼ੀਆਂ ਖਿਲਾਫ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾਡ਼ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਇਨ੍ਹਾਂ ਨਾਲ ਭਾਈ ਸੁਖਪਾਲ ਸਿੰਘ ਅਲਗੋਂ, ਭਾਈ ਸਾਹਿਬ ਸਿੰਘ ਵਾਡ਼ਾ ਤੇਲੀਆ ਆਦਿ ਸਿੰਘ ਹਾਜ਼ਰ ਸਨ। p8o“o01“rnp11 ਦਰਬਾਰ ਸਾਹਿਬ ਤਰਨਤਾਰਨ ਦੀ ਕਾਰ ਸੇਵਾ ਦੇ ਨਾਮ ’ਤੇ ਢਾਹੀ 200 ਸਾਲ ਪੁਰਾਣੀ ਦਰਸ਼ਨੀ ਡਿਓਢੀ ਅਤੇ ਗੱਲਬਾਤ ਕਰਦੇ ਸਤਿਕਾਰ ਕਮੇਟੀ ਦੇ ਸਿੰਘ। (ਸੋਨੀਆ)----------ਬਾਕਸਸਿੱਖ ਜਥੇਬੰਦੀਆਂਸਿੱਖ ਜਥੇਬੰਦੀਆਂ ਨੇ ਐੱਸ.ਐੱਸ.ਪੀ. ਚਾਹਲ ਨੂੰ ਮੰਗ ਪੱਤਰ ਸੌਂਪਿਆ, ਮਾਮਲਾ ਕਾਰ ਸੇਵਾ ਵਾਲੇ ਬਾਬੇ ਵਲੋਂ ਦਰਸ਼ਨੀ ਡਿਓਢੀ ਨੂੰ ਢਾਹੁਣ ਦਾ ਤਰਨਤਾਰਨ, 1 ਅਪ੍ਰੈਲ (ਆਹਲੂਵਾਲੀਆ)-ਇਤਿਹਾਸਕ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਤਕਰੀਬਨ 200 ਸਾਲ ਤੋਂ ਵੱਧ ਪੁਰਾਣੀ ਤੇ ਇਤਿਹਾਸਕ ਮੁੱਖ ਦਰਸ਼ਨੀ ਡਿਓਢੀ ਨੂੰ ਬੀਤੇ ਦਿਨ ਕਾਰ ਸੇਵਾ ਵਾਲੇ ਇਕ ਬਾਬੇ ਦੇ ਸੈਂਕਡ਼ੇ ਹਥਿਆਰਬੰਦ ਵਿਅਕਤੀਆਂ ਵਲੋਂ ਢਾਹੁਣ ਦੀ ਕੋਸ਼ਿਸ਼ ਕਰ ਰਹੇ ਬਾਬੇ ਦੇ ਸੇਵਕਾਂ ਦਾ ਸਿੱਖ ਸੰਗਤ ਵਲੋਂ ਵਿਰੋਧ ਦੇ ਬਾਵਜੂਦ ਇਮਾਰਤ ਦਾ ਉੱਪਰਲਾ ਹਿੱਸਾ ਜ਼ਿਆਦਾਤਰ ਢਾਹ ਦੇਣ ਦੇ ਮਾਮਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਦਾ ਵਫਦ, ਜਿਸ ’ਚ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਬੀਰ ਖਾਲਸਾ ਗਤਕਾ ਗਰੁੱਪ, ਗੁਰੂ ਮਾਨਿਓ ਗ੍ਰੰਥ ਸੇਵਕ ਜਥਾ, ਜਥਾ ਹਿੰਮਤੇ ਖਾਲਸਾ, ਜਥਾ ਸਿਰਲਥ ਖਾਲਸਾ ਆਦਿ ਵਲੋਂ ਭਾਈ ਪਰਮਪਾਲ ਸਿੰਘ, ਕੰਵਲਜੀਤ ਸਿੰਘ ਪ੍ਰਿੰਸ ਦੀ ਅਗਵਾਈ ਹੇਠ ਐੱਸ.ਐੱਸ.ਪੀ. ਤਰਨਤਾਰਨ ਕੁਲਦੀਪ ਸਿੰਘ ਚਾਹਲ ਨੂੰ ਮਿਲ ਕੇ ਉਪਰੋਕਤ ਇਤਿਹਾਸਕ ਦਰਸ਼ਨੀ ਡਿਓਢੀ ਨੂੰ ਢਾਹੁਣ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਮੰਗ ਪੱਤਰ ਸੌਂਪਿਆ। ਐੱਸ. ਐੱਸ.ਪੀ. ਨੇ ਵਫਦ ਨੂੰ ਭਰੋਸਾ ਦਿੱਤਾ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਸਬੰਧ ’ਚ ਡੀ.ਐੱਸ.ਪੀ. ਸਿਟੀ ਕੰਵਲਜੀਤ ਸਿੰਘ ਔਲਖ ਦੀ ਡਿਊਟੀ ਲਾ ਦਿੱਤੀ ਗਈ। ਜਥੇਬੰਦੀਆਂ ਦੇ ਆਗੂਆਂ ਨੇ ਗੱਲਬਾਤ ਕਰਦੇ ਹੋਏ ਦੋਸ਼ ਲਾਇਆ ਕਿ ਬੀਤੇ ਦਿਨ ਉਕਤ ਮੰਦਭਾਗੀ ਘਟਨਾ ਮਹੰਤ ਜਗਤਾਰ ਸਿੰਘ ਕਾਰ ਸੇਵਾ ਵਾਲੇ ਅਤੇ ਉਸ ਦੇ 400 ਦੇ ਕਰੀਬ ਅਣਪਛਾਤੇ ਵਿਅਕਤੀਆਂ ਵਲੋਂ ਕੀਤੀ ਗਈ ਜੋ ਕਿ ਅਲੱਗ ਅਲੱਗ ਹਥਿਆਰਾਂ ਨਾਲ ਲੈਸ ਸਨ। ਇਸ ਮੌਕੇ ਪਰਮਜੀਤ ਸਿੰਘ ਅਕਾਲੀ, ਪੰਜਾਬ ਸਿੰਘ ਸੁਲਤਾਨਵਿੰਡ, ਵਿਸ਼ਾਲ ਸਿੰਘ, ਦਲਬੀਰ ਸਿੰਘ ਖਾਲਸਾ, ਜਗਦੀਸ਼ ਸਿੰਘ, ਬਲਵਿੰਦਰ ਕੌਰ, ਸੁਰਿੰਦਰਪਾਲ ਸਿੰਘ, ਗੁਰਦੇਵ ਸਿੰਘ, ਹਰਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਕਰਨਪਾਲ ਸਿੰਘ, ਲਖਵਿੰਦਰ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।

ਫੋਟੋ - http://v.duta.us/j9BRsQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/9iRZegAA

📲 Get Tarntaran News on Whatsapp 💬