[tarntaran] - ਮੈਰਾਥਨ ’ਚੋਂ ਭਿੱਖੀਵਿੰਡ ਸਕੂਲ ਦੀ ਵਿਦਿਆਰਥਣ ਦਵਿੰਦਰ ਕੌਰ ਨੇ ਹਾਸਲ ਕੀਤਾ ਸਿਲਵਰ ਮੈਡਲ

  |   Tarntarannews

ਤਰਨਤਾਰਨ (ਭਾਟੀਆ)-ਵੋਟ ਦੀ ਮਹੱਤਤਾ ਤੇ ਚੰਗੀ ਸਿਹਤ ਸਬੰਧੀ ਜਾਗਰੂਕ ਕਰਨ ਦੇ ਉੇਦੇਸ਼ ਨਾਲ ਪੰਜਾਬ ਸਰਕਾਰ ਵਲੋਂ 31 ਮਾਰਚ ਨੂੰ ਡਿਪਟੀ ਕਮਿਸ਼ਨਰ ਤਰਨਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਦੇ ਹੁਕਮਾਂ ਅਨੁਸਾਰ ਗੁਰੂ ਕੀ ਨਗਰੀ ਤਰਨਤਾਰਨ ਵਿਖੇ ਮਿੰਨੀ ਮੈਰਾਥਨ 5 ਕਿਲੋਮੀਟਰ ਤੋਂ 10 ਕਿਲੋਮੀਟਰ ਦੂਰੀ ਦੀ ਦੌਡ਼ ਕਰਵਾਈ ਗਈ। ਇਸ ਮੈਰਾਥਨ ’ਚ ਤਰਨਤਾਰਨ ਜ਼ਿਲੇ ਦੀਆ ਸੰਸਥਾਵਾਂ ਐੱਨ.ਐੱਸ.ਐੱਸ. ਯੂਨਿਟ ਸਰਕਾਰੀ ਅਤੇ ਪ੍ਰਾਈਵੇਟ ਅਦਾਰੇ ਐੱਨ.ਜੀ.ਓ. ਆਦਿ ਵਰਗੀਆਂ ਸੰਸਥਾਵਾਂ ਨੇ ਇਸ ਮਿੰਨੀ ਮੈਰਾਥਨ ਦੌਡ਼ ਨੂੰ ਬਹੁਤ ਹੀ ਰੋਚਕ ਬਣਾ ਦਿੱਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਯੂਨਿਟ ਐੱਨ.ਐੱਸ.ਐੱਸ. ਵਾਲੰਟੀਅਰ 12ਵੀਂ ਕਲਾਸ ਦੀ ਵਿਦਿਆਰਥਣ ਦਵਿੰਦਰ ਕੌਰ ਨੇ 10 ਕਿਲੋਮੀਟਰ ਦੌਡ਼ ’ਚੋਂ ਦੂਸਰੀ ਪੁਜੀਸ਼ਨ ਹਾਸਲ ਕੀਤੀ ਹੈ। ਇਸ ਮੌਕੇ ਵਿਦਿਆਰਥਣ ਦਵਿੰਦਰ ਕੌਰ ਨੂੰ ਡਿਪਟੀ ਕਮਿਸ਼ਨਰ ਤਰਨਤਾਰਨ ਪ੍ਰਦੀਪ ਕੁਮਰ ਸੱਭਰਵਾਲ ਵਲੋਂ ਸਿਲਵਰ ਮੈਡਲ ਦਿੱਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਿੰਸੀਪਲ ਦਿਲਬਾਗ ਸਿੰਘ ਨੇ ਦੱਸਿਆ ਕਿ ਐੱਨ.ਐੱਸ.ਐੱਸ. ਦੇ ਡਾਇਰੈਕਟਰ ਦਵਿੰਦਰ ਸਿੰਘ ਦੇ ਉੱਦਮ ਸਦਕਾ ਅਤੇ ਡੀ.ਈ.ਓ. ਸੈਕੰਡਰੀ ਨਿਰਮਲ ਸਿੰਘ ਦੇ ਸਹਿਯੋਗ ਸਦਕਾ ਇਸ ਮੈਰਾਥਨ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਯੋਗਦਾਨ ਪਾਇਆ ਗਿਆ ਹੈ। ਇਸ ਮੌਕੇ ਪ੍ਰਿੰਸੀਪਲ ਦਿਲਬਾਗ ਸਿੰਘ ਨੇ ਦੱਸਿਆ ਕਿ ਸਮੂਹ ਅਧਿਆਪਕਾਂ ਵਲੋਂ ਵਿਦਿਆਰਥਣ ਦਵਿੰਦਰ ਕੌਰ ਦਾ ਸਕੂਲ ’ਚ ਪਹੁੰਚਣ ’ਤੇ ਨਿੱਘਾ ਸੁਆਗਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦਵਿੰਦਰ ਕੌਰ ਨੇ ਇਸ ਮੈਰਾਥਨ ’ਚੋਂ ਸਿਲਵਰ ਮੈਡਲ ਜਿੱਤ ਕੇ ਆਪਣੇ ਸਕੂਲ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਹਰਜਿੰਦਰ ਸਿੰਘ, ਮੈਡਮ ਪਰਮਜੀਤ ਕੌਰ, ਰੇਸ਼ਮ ਸਿੰਘ ਅਤੇ ਡੀ.ਪੀ.ਈ. ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਫੋਟੋ - http://v.duta.us/6COd7gAA

ਇਥੇ ਪਡ੍ਹੋ ਪੁਰੀ ਖਬਰ — - http://v.duta.us/4eTgCQAA

📲 Get Tarntaran News on Whatsapp 💬