👉ਆਮ ਆਦਮੀ ਪਾਰਟੀ ਨੂੰ 😳ਨਹੀਂ ਮਿਲ ਰਹੀ ਵਿਦੇਸ਼ਾਂ ਤੋਂ ਆਕਸੀਜਨ👥

  |   Punjabnews

ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਤੋਂ ਪਰਵਾਸੀ ਪੰਜਾਬੀਆਂ ਨੇ ਮੂੰਹ ਮੋੜ ਲਿਆ ਹੈ। ਇਸ ਵਾਰ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਪਾਰਟੀ ਲਈ ਫੰਡ ਭੇਜਣ ਤੋਂ ਵੀ ਗੁਰੇਜ਼ ਕਰ ਰਹੇ ਹਨ। ਇਹ ਫੰਡ ਪਾਰਟੀ ਲਈ ਆਕਸੀਜ਼ਨ ਦਾ ਕੰਮ ਕਰਦੇ ਸੀ। ਇਸ ਤੋਂ ਇਲਾਵਾ ਚੋਣ ਪ੍ਰਚਾਰ ਲਈ ਵੀ ਬਹੁਤੇ ਪਰਵਾਸੀ ਪੰਜਾਬੀ ਵਤਨ ਨਹੀਂ ਪਹੁੰਚੇ। ਇਸ ਕਰਕੇ ਇੱਕ ਪਾਸੇ ਪਾਰਟੀ ਨੂੰ ਫੰਡਾਂ ਦੀ ਘਾਟ ਨਾਲ ਜੂਝਣਾ ਪੈ ਰਿਹਾ ਹੈ ਤੇ ਦੂਜੇ ਪਾਸੇ ਪਰਵਾਸੀ ਪੰਜਾਬੀਆਂ ਦੀ ਹਮਾਇਤ ਦੀ ਘਾਟ ਵੀ ਰੜਕ ਰਹੀ ਹੈ।

ਸੂਤਰਾਂ ਮੁਤਾਬਕ 2017 ਚੋਣਾਂ ਦੌਰਾਨ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ, ਫਿਲਪੀਨਜ਼ ਸਮੇਤ ਹੋਰ ਦੇਸ਼ਾਂ ਤੋਂ 78,000 ਦੇ ਕਰੀਬ ਪਰਵਾਸੀ ਪੰਜਾਬੀ ‘ਚਲੋ ਪੰਜਾਬ’ ਮੁਹਿੰਮ ਤਹਿਤ ਸਿਰਫ਼ ‘ਆਪ’ ਲਈ ਆਪਣਾ ਕਾਰੋਬਾਰ ਵਿਦੇਸ਼ਾਂ ਵਿੱਚ ਛੱਡ ਕੇ ਪੰਜਾਬ ਆਏ ਸਨ। ਇਸ ਵਾਰ ਇਹ ਗਿਣਤੀ ਸੈਂਕੜੇ ਵਿੱਚ ਹੀ ਰਹਿ ਗਈ ਹੈ। ਇਸ ਤੋਂ ਇਲਾਵਾ ਪਰਵਾਸੀ ਪੰਜਾਬੀਆਂ ਦੀ ਸਿਆਸਤ ਵਿੱਚ ਦਿਲਚਸਪੀ ਵੀ ਘਟੀ ਹੈ।

ਇਥੇ ਪਡ੍ਹੋ ਪੁਰੀ ਖਬਰ -http://v.duta.us/awWDoAAA

📲 Get Punjab News on Whatsapp 💬