👉ਕੋਲਕਾਤਾ ਨੇ ਮੁੰਬਈ ਇੰਡੀਅਨਜ਼ 👌ਨੂੰ 34 ਦੌੜਾਂ ਨਾਲ ਹਰਾਇਆ 👎

  |   Punjabcricket

ਸ਼ੁਭਮਨ ਗਿੱਲ (76), ਆਂਦ੍ਰੇ ਰਸੇਲ (ਅਜੇਤੂ 80) ਤੇ ਕ੍ਰਿਸ ਲਿਨ (54) ਦੇ ਧਮਾਕੇਦਾਰ ਅਰਧ ਸੈਂਕੜਿਆਂ ਨਾਲ ਕੋਲਕਾਤਾ ਨਾਈਟ ਰਾਈਡਰਜ਼ ਨੇ ਮੁੰਬਈ ਇੰਡੀਅਨਜ਼ ਨੂੰ ਆਈ. ਪੀ. ਐੱਲ.-12 ਮੁਕਾਬਲੇ 'ਚ ਇੱਥੇ ਈਡਨ ਗਾਰਡਨ ਵਿਚ ਐਤਵਾਰ ਨੂੰ 34 ਦੌੜਾਂ ਨਾਲ ਹਾਰ ਕੇ ਪਲੇਅ ਆਫ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ।

ਕੋਲਕਾਤਾ ਨੇ 2 ਵਿਕਟਾਂ 'ਤੇ 232 ਦੌੜਾਂ ਦਾ ਪਹਾੜ ਵਰਗਾ ਸਕੋਰ ਬਣਾਇਆ, ਜਦਕਿ ਮੁੰਬਈ ਆਲਰਾਊਂਡਰ ਹਾਰਦਿਕ ਪੰਡਯਾ ਦੀ 34 ਗੇਂਦਾਂ 'ਤੇ 6 ਚੌਕਿਆਂ ਤੇ 9 ਛੱਕਿਆਂ ਨਾਲ ਸਜੀ 91 ਦੌੜਾਂ ਦੀ ਤੂਫਾਨੀ ਪਾਰੀ ਦੇ ਬਾਵਜੂਦ 7 ਵਿਕਟਾਂ 'ਤੇ 198 ਦੌੜਾਂ ਹੀ ਬਣਾ ਸਕੀ। ਹਾਰਦਿਕ ਦੇ ਇਲਾਵਾ ਕੋਈ ਹੋਰ ਬੱਲੇਬਾਜ਼ ਨਹੀਂ ਚੱਲ ਸਕਿਆ, ਜਿਸ ਕਾਰਨ ਮੁੰਬਈ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਇਸ ਜਿੱਤ ਨਾਲ ਕੇ. ਕੇ. ਆਰ. ਦੇ 12 ਮੈਚਾਂ ਵਿਚੋਂ 5 ਜਿੱਤਾਂ ਨਾਲ 10 ਅੰਕ ਹੋ ਗਏ ਹਨ ਤੇ ਟੀਮ ਅੰਕ ਸੂਚੀ ਵਿਚ ਪੰਜਵੇਂ ਸਥਾਨ 'ਤੇ ਪਹੁੰਚ ਗਈ ਹੈ ਪਰ ਪਲੇਅ ਆਫ ਦੀਆਂ ਹਲਕੀਆਂ ਉਮੀਦਾਂ ਲਈ ਕੋਲਕਾਤਾ ਨੂੰ ਆਪਣੇ ਬਾਕੀ ਬਚੇ ਦੋਵੇਂ ਮੈਚ ਜਿੱਤਣੇ ਹੀ ਪੈਣਗੇ ਤੇ ਦੂਜੀਆਂ ਟੀਮਾਂ ਦੇ ਨਤੀਜਿਆਂ 'ਤੇ ਵੀ ਨਜ਼ਰ ਰੱਖਣੀ ਪਵੇਗੀ। ਮੁੰਬਈ ਇੰਡੀਅਨਜ਼ 12 ਮੈਚਾਂ ਵਿਚੋਂ 14 ਅੰਕ ਲੈ ਕੇ ਤੀਜੇ ਸਥਾਨ 'ਤੇ ਬਰਕਰਾਰ ਹੈ। ਉਸ ਨੂੰ ਪਲੇਅ ਆਫ ਲਈ ਆਪਣੇ ਬਾਕੀ ਬਚੇ ਦੋ ਮੈਚਾਂ ਵਿਚੋਂ ਇਕ ਜਿੱਤਣਾ ਪਵੇਗਾ।

ਇਥੇ ਵੇਖੋ ਫੋਟੋ -http://v.duta.us/MaJ3_gAA

📲 Get PunjabCricket on Whatsapp 💬