👉ਦਲੇਰ ਮਹਿੰਦੀ ਦੀ ਆਵਾਜ਼ 'ਚ 🗣'ਨਾਢੂ ਖਾਂ' ਦਾ ਟਾਈਟਲ ਟਰੈਕ 👌ਰਿਲੀਜ਼ (ਵੀਡੀਓ)http://v.duta.us/jM0B0AAA

  |   Punjabnews

26 ਅਪ੍ਰੈਲ ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ 'ਨਾਢੂ ਖਾਂ' ਦਾ ਟਾਈਟਲ ਟਰੈਕ ਅੱਜ ਯੂਟਿਊਬ 'ਤੇ ਰਿਲੀਜ਼ ਕੀਤਾ ਗਿਆ ਹੈ। 'ਨਾਢੂ ਖਾਂ' ਫਿਲਮ ਦੇ ਇਸ ਗੀਤ ਨੂੰ ਸੁਖਜਿੰਦਰ ਸਿੰਘ ਬੱਬਲ ਨੇ ਕਲਮਬੱਧ ਕੀਤਾ ਹੈ, ਜਦੋਂਕਿ ਗੀਤ ਦਾ ਸੰਗੀਤ ਕੁਲਦੀਪ ਸ਼ੁਕਲਾ ਨੇ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਇਸ ਗੀਤ ਨੂੰ ਬਾਲੀਵੁੱਡ ਗਾਇਕ ਦਲੇਰ ਮਹਿੰਦੀ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ।ਇਸ ਜੋਸ਼ੀਲੇ ਗੀਤ ਨੂੰ ਫਿਲਮ ਦੇ ਹੀਰੋ ਹਰੀਸ਼ ਵਰਮਾ 'ਤੇ ਫਿਲਮਾਇਆ ਗਿਆ ਹੈ।

ਇਸ ਗੀਤ ਨੂੰ 'ਵਾਈਟ ਹਿੱਲ ਮਿਊਜ਼ਿਕ' ਦੇ ਯੂਟਿਊਬ ਚੈਨਲ 'ਤੇ ਦੇਖਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ 'ਨਾਢੂ ਖਾਂ' ਫਿਲਮ 'ਚ ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਲੀਡ ਰੋਲ 'ਚ ਹਨ। ਇਸ ਫਿਲਮ ਨੂੰ ਇਮਰਾਨ ਸ਼ੇਖ ਨੇ ਡਾਇਰੈਕਟ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਫਿਲਮ 'ਚ ਬੀ. ਐੱਨ. ਸ਼ਰਮਾ, ਨਿਰਮਲ ਰਿਸ਼ੀ, ਬਨਿੰਦਰ ਬੰਨੀ, ਹੋਬੀ ਧਾਲੀਵਾਲ, ਮਲਕੀਤ ਰੌਣੀ, ਰੁਪਿੰਦਰ ਰੂਪੀ, ਗੁਰਪ੍ਰੀਤ ਕੌਰ ਭੰਗੂ, ਹਰਿੰਦਰ ਭੁੱਲਰ, ਸਿਮਰਨ ਢੀਂਡਸਾ, ਪ੍ਰਕਾਸ਼ ਗਾਧੂ, ਮਹਾਬੀਰ ਭੁੱਲਰ, ਰਾਜ ਧਾਲੀਵਾਲ, ਸੀਮਾ ਕੌਸ਼ਲ, ਸਤਵਿੰਦਰ ਕੌਰ ਤੇ ਚਾਚਾ ਬਿਸ਼ਨਾ ਅਹਿਮ ਭੂਮਿਕਾ 'ਚ ਹਨ।

ਇਥੇ ਪਡ੍ਹੋ ਪੁਰੀ ਖਬਰ -http://v.duta.us/wbukxwAA

📲 Get Punjab News on Whatsapp 💬