ਸੰਨੀ 👳ਦਿਓਲ ਨੇ ਨਾਮਜ਼ਦਗੀ ✍ ਭਰੀ, ਥੋੜ੍ਹੀ ਦੇਰ 'ਚ ਤਿੱਬੜੀ ਗਰਾਊਂਡ ਵਿਖੇ ਰੈਲੀ ਨੂੰ 🗣ਕਰਨਗੇ ਸੰਬੋਧਨ

  |   Punjabnews

ਸੰਨੀ ਦਿਓਲ ਨੇ ਸਾਢੇ ਕੁ 11 ਵਜੇ ਗੁਰਦਾਸਪੁਰ ਡੀਸੀ ਦਫ਼ਤਰ ਪਹੁੰਚ ਕੇ ਨਾਮਜ਼ਦਗੀ ਕਾਗਜ਼ ਭਰੇ। ਇਸ ਮੌਕੇ ਉਨ੍ਹਾਂ ਨਾਲ ਬੌਬੀ ਦਿਓਲ, ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਸਮੇਤ ਅਕਾਲੀ ਦਲ ਦੇ ਸੀਨੀਅਰ ਆਗੂ ਵੀ ਮੌਜੂਦ ਸਨ। ਇਸ ਤੋਂ ਬਾਅਦ ਉਹ ਤਿੱਬਰੀ ਗਰਾਊਂਡ ਵਿਖੇ ਰੈਲੀ ਨੂੰ ਸੰਬੋਧਨ ਕਰਨਗੇ। ਸੰਨੀ ਦਿਓਲ ਦਾ ਅਸਲੀ ਨਾਂ ਅਜੈ ਸਿੰਘ ਦਿਓਲ ਹੈ। ਰੈਲੀ ਵਾਲੀ ਥਾਂ ਵਿਜੈ ਸਾਂਪਲ ਪਹਿਲਾਂ ਹੀ ਪਹੁੰਚ ਚੁੱਕੇ ਹਨ। ਕਵਿਤਾ ਖੰਨਾ ਤੇ ਸਵਰਨ ਸਿੰਘ ਸਲਾਰੀਆ ਵੀ ਰੈਲੀ ਵਿਚ ਸ਼ਾਮਲ ਹੋਣਗੇ।

ਇਥੇ ਵੇਖੋ ਟਵੀਟ- http://v.duta.us/hKHnfgAA

ਸਿਆਸੀ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਅੰਮ੍ਰਿਤਸਰ 'ਚ ਸ੍ਰੀ ਦਰਬਾਰ ਸਾਹਿਬਾ ਵਿਖੇ ਮੱਥਾ ਟੇਕਿਆ ਅਤੇ ਸ੍ਰੀ ਦੁਰਗਿਆਨਾ ਤੀਰਥ 'ਚ ਦਰਸ਼ਨ ਕੀਤੇ। ਉਹ ਸ੍ਰੀ ਵਾਲਮੀਕਿ ਮੰਦਰ 'ਚ ਵੀ ਨਤਮਸਤਕ ਹੋਏ। ਇਸ ਤੋਂ ਬਾਅਦ ਉਹ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਨਾਮਜ਼ਦਗੀ ਦਾਖ਼ਲ ਕਰਨ ਲਈ ਰਵਾਨਾ ਹੋਏ। ਉਹ ਰੋਡ ਸ਼ੋਅ ਕਰਦੇ ਹੋਏ ਗੁਰਦਾਸਪੁਰ ਪਹੁੰਚਣਗੇ। ਸੰਨੀ ਗੁਰਦਾਸਪੁਰ ਵਿਚ 11 ਵਜੇ ਨਾਮਜ਼ਦਗੀ ਭਰਨਗੇ। ਉਨ੍ਹਾਂ ਨਾਲ ਭਾਜਪਾ ਆਗੂਆਂ ਨਾਲ ਉਨ੍ਹਾਂ ਦੇ ਭਰਾ ਬੌਬੀ ਦਿਓਲ ਵੀ ਹੋਣਗੇ।

ਇਥੇ ਪਡ੍ਹੋ ਪੁਰੀ ਖਬਰ- http://v.duta.us/o9ow3AAA

📲 Get Punjab News on Whatsapp 💬