👉 ਸਰਕਾਰ ਦਾ ਦੇਣਦਾਰ ਗੁਰਦਾਸਪੁਰ ਦਾ 👳ਸੰਨੀ ਦਿਓਲ

  |   Punjabnews

ਭਾਜਪਾ ਨੇ ਗੁਰਦਾਸਪੁਰ ਤੋਂ ਮਸ਼ਹੂਰ ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। 29 ਅਪ੍ਰੈਲ ਨੂੰ ਸੰਨੀ ਦਿਓਲ ਵਲੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ। ਇਸ ਵਿਚ ਸੰਨੀ ਦਿਓਲ ਦੀ ਜਾਇਦਾਦ ਨੂੰ ਲੈ ਕੇ ਦਿਲਚਸਪ ਜਾਣਕਾਰੀ ਸਾਹਮਣੇ ਆਈ ਹੈ। ਆਪਣੇ ਚੋਣ ਹਲਫਨਾਮੇ ਵਿਚ ਸੰਨੀ ਦਿਓਲ ਨੇ ਦੱਸਿਆ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਕੋਲ 87 ਕਰੋੜ ਰੁਪਏ ਦੀ ਕੁੱਲ ਜਾਇਦਾਦ ਹੈ, ਜਦਕਿ ਉਹ 53 ਕਰੋੜ ਦੇ ਕਰਜ਼ਦਾਰ ਹਨ।

ਇਥੇ ਦਿਲਚਸਪ ਗੱਲ ਇਹ ਵੀ ਹੈ ਕਿ ਸੰਨੀ ਦਿਓਲ ਦਾ ਅਸਲ ਨਾਂ ਅਜੈ ਸਿੰਘ ਧਰਮਿੰਦਰ ਦਿਓਲ ਹੈ। ਸੰਨੀ ਦਿਓਲ ਅਤੇ ਉਨ੍ਹਾਂ ਦੀ ਪਤਨੀ ਕੋਲ ਕੁੱਲ 87 ਕਰੋੜ ਦੀ ਜਾਇਦਾਦ ਹੈ, ਜਦਕਿ ਦੋਵੇਂ ਪਤੀ-ਪਤਨੀ 53 ਕਰੋੜ ਰੁਪਏ ਦੇ ਕਰਜ਼ਦਾਰ ਹਨ। ਸੰਨੀ ਦਿਓਲ ਅਤੇ ਉਨ੍ਹਾਂ ਦੀ ਪਤਨੀ ਨੇ ਬੈਂਕ ਤੋਂ ਲਗਭਗ 51 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਇਸ ਤੋਂ ਇਲਾਵਾ ਸੰਨੀ ਦਿਓਲ 1 ਕਰੋੜ ਤੋਂ ਵੱਧ ਜੀ. ਐੱਸ. ਟੀ. ਦੇ ਵੀ ਦੇਣਦਾਰ ਹਨ।

ਇਥੇ ਪਡ੍ਹੋ ਪੁਰੀ ਖਬਰ -http://v.duta.us/1vrERAAA

📲 Get Punjab News on Whatsapp 💬